...ਜਦੋਂ ਅਚਾਨਕ ਹੈਲੀਕਾਪਟਰ ''ਚ ਆਈ ਖਰਾਬੀ ਤਾਂ ਰਾਹੁਲ ਗਾਂਧੀ ਨੇ ਖੁਦ ਕੀਤਾ ਠੀਕ

05/11/2019 5:04:54 PM

ਊਨਾ— ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਰੈਲੀਆਂ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ 'ਚ 12 ਮਈ ਨੂੰ 6ਵੇਂ ਗੇੜ ਦੌਰਾਨ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਹਿਮਾਚਲ 'ਚ ਰੈਲੀ ਕਰਨ ਪੁੱਜੇ। ਇਸ ਦੌਰਾਨ ਅਚਾਨਕ ਹੀ ਉਨ੍ਹਾਂ ਦੇ ਹੈਲੀਕਾਪਟਰ 'ਚ ਕੁਝ ਤਕਨੀਕੀ ਖਰਾਬੀ ਆ ਗਈ। ਫਿਰ ਕੀ ਸੀ, ਰਾਹੁਲ ਗਾਂਧੀ ਖੁਦ ਹੀ ਹੈਲੀਕਾਪਟਰ ਦੀ ਮੁਰੰਮਤ ਕਰਨ ਲੱਗ ਪਏ। ਰਾਹੁਲ ਨੇ ਇਸ ਨਾਲ ਜੁੜੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਊਨਾ ਵਿਚ ਉਨ੍ਹਾਂ ਦੇ ਹੈਲੀਕਾਪਟਰ ਵਿਚ ਕੁਝ ਖਰਾਬੀ ਆ ਗਈ ਸੀ। ਇਕ ਚੰਗਾ ਟੀਮ ਵਰਕ ਦਾ ਮਤਲਬ ਹੁੰਦਾ ਹੈ ਕਿ ਸਾਰੇ ਲੋਕ ਇਕੱਠੇ ਹੱਥ ਵੰਡਾਉਣ।'' ਹਾਲਾਂਕਿ ਰਾਹੁਲ ਅਤੇ ਪਾਇਲਟ ਨੇ ਖਰਾਬੀ ਨੂੰ ਜਲਦੀ ਹੀ ਦੂਰ ਕਰ ਲਿਆ।



ਇਕ ਤਸਵੀਰ ਵਿਚ ਰਾਹੁਲ ਬਿਲਕੁਲ ਜ਼ਮੀਨ ਨੇੜੇ ਝੁੱਕ ਕੇ ਹੈਲੀਕਾਪਟਰ ਦੀ ਜਾਂਚ ਕਰਦੇ ਨਜ਼ਰ ਆ ਰਹੇ ਹਨ। ਰਾਹੁਲ ਦੇ ਫੇਸਬੁੱਕ ਪੇਜ਼ ਤੋਂ ਵੀ ਇਸ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਗਈ। ਉਨ੍ਹਾਂ ਨੇ ਲਿਖਿਆ ਕਿ ਗੰਭੀਰ ਕੁਝ ਵੀ ਨਹੀਂ ਸੀ। ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਵਲੋਂ ਹੈਲੀਕਾਪਟਰ ਠੀਕ ਕਰਨ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ।

ਕਈ ਲੋਕਾਂ ਨੇ ਰਾਹੁਲ ਦੀ ਤਰੀਫ ਕੀਤੀ ਹੈ ਤਾਂ ਕਈਆਂ ਨੇ ਇਸ ਨੂੰ ਸਟੰਟ ਕਰਾਰ ਦਿੱਤਾ ਹੈ। ਫੇਸਬੁੱਕ 'ਤੇ ਰਾਹੁਲ ਦੀ ਇਸ ਵੀਡੀਓ ਨੂੰ 11 ਲੱਖ ਤੋਂ ਵਧ ਲੋਕਾਂ ਨੇ ਦੇਖਿਆ ਹੈ। ਵੀਡੀਓ 'ਤੇ 7700 ਤੋਂ ਵਧ ਕੁਮੈਂਟ ਵੀ ਕੀਤੇ ਗਏ ਹਨ। ਕਈ ਲੋਕਾਂ ਨੇ ਰਾਹੁਲ ਗਾਂਧੀ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

Tanu

This news is Content Editor Tanu