ਉਮੇਸ਼ ਪਾਲ ਕਤਲਕਾਂਡ 'ਚ ਪੁਲਸ ਦਾ ਐਕਸ਼ਨ, ਦੋਸ਼ੀ ਉਸਮਾਨ ਪੁਲਸ ਮੁਕਾਬਲੇ 'ਚ ਢੇਰ

03/06/2023 10:03:08 AM

ਪ੍ਰਯਾਗਰਾਜ- ਉਮੇਸ਼ ਪਾਲ ਕਤਲਕਾਂਡ ਦਾ ਦੋਸ਼ੀ ਵਿਜੇ ਉਰਫ਼ ਉਸਮਾਨ ਪ੍ਰਯਾਗਰਾਜ ਪੁਲਸ ਨਾਲ ਮੁਕਾਬਲੇ 'ਚ ਸੋਮਵਾਰ ਤੜਕੇ ਮਾਰਿਆ ਗਿਆ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਅਹਿਮ ਗਵਾਹ ਉਮੇਸ਼ ਪਾਲ 'ਤੇ 24 ਫਰਵਰੀ ਨੂੰ ਪਹਿਲੀ ਗੋਲੀ ਉਸਮਾਨ ਨੇ ਚਲਾਈ ਸੀ। ਧੂਮਨਗੰਜ ਥਾਣਾ ਮੁਖੀ ਰਾਜੇਸ਼ ਕੁਮਾਰ ਮੌਰਿਆ ਨੇ ਉਸਮਾਨ ਦੇ ਮੁਕਾਬਲੇ 'ਚ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੜਕੇ ਕਰੀਬ 5 ਵਜੇ ਕੌਂਧਿਆਰਾ ਥਾਣਾ ਖੇਤਰ 'ਚ ਵਿਜੇ ਉਰਫ਼ ਉਸਮਾਨ ਪੁਲਸ ਮੁਕਾਬਲੇ 'ਚ ਮਾਰਿਆ ਗਿਆ।

ਇਹ ਵੀ ਪੜ੍ਹੋ- ਜਬਰ-ਜ਼ਿਨਾਹ ਦੀ ਸ਼ਿਕਾਰ ਪੀੜਤਾ 15 ਸਾਲਾ ਕੁੜੀ ਬਣੀ ਮਾਂ, ਸਲਾਖਾਂ ਪਿੱਛੇ ਨਾਬਾਲਗ ਮੁਲਜ਼ਮ

ਪੁਲਸ ਮੁਤਾਬਕ ਉਸਮਾਨ, ਉਮੇਸ਼ ਪਾਲ ਅਤੇ ਹੋਰ ਦੋ ਪੁਲਸ ਮੁਲਾਜ਼ਮਾਂ ਨੂੰ ਗੋਲੀ ਮਾਰਨ ਦੀ ਘਟਨਾ 'ਚ ਸ਼ਾਮਲ ਸੀ ਅਤੇ ਉਮੇਸ਼ 'ਤੇ ਪਹਿਲੀ ਗੋਲੀ ਉਸਮਾਨ ਨੇ ਹੀ ਚਲਾਈ ਸੀ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਉਮੇਸ਼ ਪਾਲ ਕਤਲਕਾਂਡ ਦਾ ਦੋਸ਼ੀ ਅਰਬਾਜ਼ ਧੂਮਨਗੰਜ ਥਾਣਾ ਖੇਤਰ 'ਚ ਨਹਿਰੂ ਪਾਰਕ ਦੇ ਜੰਗਲ 'ਚ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਇਸ ਮੁਕਾਬਲੇ 'ਚ ਧੂਮਨਗੰਜ ਥਾਣਾ ਮੁਖੀ ਰਾਜੇਸ਼ ਮੌਰਿਆ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ G20 ਬੈਠਕ ਰੱਦ ਹੋਣ ਦੀ ਖ਼ਬਰਾਂ ਦਰਮਿਆਨ ਵਿਕਰਮ ਸਾਹਨੀ ਦਾ ਬਿਆਨ ਆਇਆ ਸਾਹਮਣੇ

ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਧੂਮਨਗੰਜ ਥਾਣਾ ਖੇਤਰ ਵਿਚ ਉਮੇਸ਼ ਪਾਲ ਅਤੇ ਉਨ੍ਹਾਂ ਦੇ ਦੋ ਸੁਰੱਖਿਆ ਕਰਮੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪੂਰੀ ਘਟਨਾ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਦੀ ਮਦਦ ਨਾਲ ਜ਼ਿਆਦਾਤਰ ਸ਼ੂਟਰਾਂ ਦੀ ਪਛਾਣ ਹੋ ਸਕੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਘਟਨਾ ਦੇ ਅਗਲੇ ਦਿਨ ਧੂਮਨਗੰਜ ਥਾਣੇ 'ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ, ਉਸ ਦੇ ਭਰਾ ਅਸ਼ਰਫ, ਪਤਨੀ ਸ਼ਾਇਸਤਾ ਪਰਵੀਨ, ਅਤੀਕ ਦੇ ਦੋ ਪੁੱਤਰਾਂ ਅਤੀਕ ਦੇ ਸਾਥੀ ਗੁੱਡੂ ਮੁਸਲਿਮ ਅਤੇ ਗੁਲਾਮ ਤੇ 9 ਹੋਰ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਸੀ।

ਇਹ ਵੀ ਪੜ੍ਹੋ- ਏਜੰਸੀਆਂ ਦੀ ਦੁਰਵਰਤੋਂ 'ਤੇ ਵਿਰੋਧੀ ਧਿਰ ਦੇ 9 ਨੇਤਾਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

Tanu

This news is Content Editor Tanu