ਬ੍ਰਿਟੇਨ : ਭਾਰਤੀ ਅਧਿਆਪਕ ਨੂੰ ਮਿਲਿਆ 7 ਕਰੋੜ ਰੁਪਏ ਦਾ ''ਗਲੋਬਲ ਟੀਚਰ ਪ੍ਰਾਈਜ਼''

12/04/2020 6:09:03 PM

ਲੰਡਨ (ਬਿਊਰੋ): ਭਾਰਤ ਦੇ ਇਕ ਐਲੀਮੈਂਟਰੀ ਸਕੂਲ ਦੇ ਟੀਚਰ ਨੂੰ ਛੋਟੀਆਂ ਕੁੜੀਆਂ ਦੀ ਸਿੱਖਿਆ ਨੂੰ ਵਧਾਵਾ ਦੇਣ ਅਤੇ ਦੇਸ਼ ਵਿਚ ਤੁਰੰਤ ਕਾਰਵਾਈ (QR) ਕੋਡ ਵਾਲੀ ਪਾਠ ਪੁਸਤਕ ਕ੍ਰਾਂਤੀ ਵਿਚ ਕੋਸ਼ਿਸ਼ ਦੇ ਲਈ 10 ਲੱਖ ਡਾਲਰ (7,38,50,150 ਰੁਪਏ) ਦੇ ਸਲਾਨਾ ਗਲੋਬਲ ਟੀਚਰ ਪ੍ਰਾਈਜ਼, 2020 ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਪਾਰਿਤੇਵਾਦੀ ਪਿੰਡ ਦੇ 32 ਸਾਲਾ ਰੰਜੀਤ ਸਿੰਘ ਦਿਸਾਲੇ ਆਖਰੀ ਦੌਰ ਵਿਚ ਪਹੁੰਚੇ 10 ਭਾਗੀਦਾਰਾਂ ਵਿਚੋਂ ਜੇਤੂ ਬਣੇ। ਵਾਰਕੇ ਫਾਊਂਡੇਸ਼ਨ ਨੇ ਅਸਧਾਰਨ ਟੀਚਰਾਂ ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਲਈ ਇਨਾਮ ਦੇਣ ਦੇ ਉਦੇਸ਼ ਨਾਲ 2014 ਵਿਚ ਇਹ ਪੁਰਸਕਾਰ ਸ਼ੁਰੂ ਕੀਤਾ।

ਰੰਜੀਤ ਸਿੰਘ ਦੀ ਕੀਤੀ ਇਹ ਘੋਸ਼ਣਾ
ਰੰਜੀਤ ਸਿੰਘ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੀ ਪੁਰਸਕਾਰ ਰਾਸ਼ੀ ਦਾ ਅੱਧਾ ਹਿੱਸਾ ਆਪਣੇ ਸਾਥੀ ਭਾਗੀਦਾਰਾਂ ਨੂੰ ਉਹਨਾਂ ਨੇ ਸ਼ਾਨਦਾਰ ਕੰਮ ਵਿਚ ਸਹਿਯੋਗ ਦੇ ਲਈ ਦੇਣਗੇ। ਉਹਨਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਿੱਖਿਆ ਅਤੇ ਸਬੰਧਤ ਭਾਈਚਾਰਿਆਂ ਨੂੰ ਕਈ ਤਰ੍ਹਾਂ ਨਾਲ ਮੁਸ਼ਕਲ ਹਾਲਤਾਂ ਵਿਚ ਲਿਆ ਦਿੱਤਾ ਪਰ ਇਸ ਮੁਸ਼ਕਲ ਸਮੇਂ ਵਿਚ ਟੀਚਰ ਇਹ ਯਕੀਨੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਹਰੇਕ ਵਿਦਿਆਰਥੀ ਨੂੰ ਚੰਗੀ ਸਿੱਖਿਆ ਆਸਾਨੀ ਨਾਲ ਮਿਲਦੀ ਰਹੇ।

ਸਨਮਾਨ ਦੇ ਬਾਅਦ ਰੰਜੀਤ ਸਿੰਘ ਨੇ ਕਹੀ ਇਹ ਗੱਲ
ਰੰਜੀਤ ਸਿੰਘ ਨੇ ਕਿਹਾਕਿ ਟੀਚਰ ਅਸਲ ਵਿਚ ਤਬਦੀਲੀ ਲਿਆਉਣ ਵਾਲੇ ਲੋਕ ਹੁੰਦੇ ਹਨ ਜੋ ਚਾਕ ਅਤੇ ਚੁਣੌਤੀਆਂ ਨੂੰ ਮਿਲਾ ਕੇ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਦੇ ਹਨ। ਉਹ ਹਮੇਸ਼ਾ ਦੇਣ ਅਤੇ ਸਾਂਝਾ ਕਰਨ ਵਿਚ ਵਿਸ਼ਵਾਸ ਕਰਦੇ ਹਨ। ਇਸ ਲਈ ਮੈਂ ਇਹ ਘੋਸ਼ਣਾ ਕਰਦਿਆਂ ਖੁਸ਼ ਹਾਂ ਕਿ ਮੈਂ ਪੁਰਸਕਾਰ ਰਾਸ਼ੀ ਦਾ ਅੱਧਾ ਹਿੱਸਾ ਆਪਣੇ ਸਾਥੀ ਭਾਗੀਦਾਰਾਂ ਨੂੰ ਦੇਵਾਂਗਾ। ਮੇਰਾ ਮੰਨਣਾ ਹੈ ਕਿ ਇਕੱਠੇ ਮਿਲ ਕੇ ਅਸੀਂ ਦੁਨੀਆ ਨੂੰ ਬਦਲ ਸਕਦੇ ਹਾਂ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ, ਪਾਬੰਦੀਆਂ 'ਚ ਹੋਰ ਛੋਟਾਂ

ਸੰਨੀ ਵਾਰਕੇ ਨੇ ਕਹੀ ਇਹ ਗੱਲ
ਪੁਰਸਕਾਰ ਦੇ ਸੰਸਥਾਪਕ ਅਤੇ ਪਰਮਾਰਥਵਾਦੀ ਸੰਨੀ ਵਾਰਕੇ ਨੇ ਕਿਹਾ ਕਿ ਪੁਰਸਕਾਰ ਰਾਸ਼ੀ ਸਾਂਝਾ ਕਰਕੇ ਰੰਜੀਤ ਸਿੰਘ ਨੇ ਦੁਨੀਆ ਨੂੰ ਦੇਣ ਦੀ ਮਹੱਤਤਾ ਪੜ੍ਹਾਈ ਹੈ। ਇਸ ਪਹਿਲ ਦੇ ਹਿੱਸੇਦਾਰ ਯੂਨੇਸੋਕ ਵਿਚ ਸਹਾਇਕ ਸਿੱਖਿਆ ਨਿਦੇਸ਼ਕ ਸਟੇਫਾਨੀਆ ਗਿਯਾਨਿਨਿ ਨੇ ਕਿਹਾ ਕਿ ਰੰਜੀਤ ਸਿੰਘ ਜਿਹੇ ਟੀਚਰ ਜਲਵਾਯੂ ਤਬਦੀਲੀ ਰੋਕਣਗੇ ਅਤੇ ਸ਼ਾਂਤੀਪੂਰਨ ਅਤੇ ਨਿਆਂਪੂਰਨ ਸਮਾਜ ਬਣਾਉਣਗੇ। ਰੰਜੀਤ ਸਿੰਘ ਜਿਹੇ ਟੀਚਰ ਅਸਮਾਨਤਾਵਾਂ ਦੂਰ ਕਰਨਗੇ ਅਤੇ ਚੀਜ਼ਾਂ ਨੂੰ ਆਰਥਿਕ ਵਾਧੇ ਵੱਲ ਲਿਜਾਣਗੇ। 

ਰੰਜੀਤ ਸਿੰਘ ਨੇ ਕੀਤਾ ਇਹ ਕੰਮ
ਰੰਜੀਤ ਸਿੰਘ ਨੇ ਨਾ ਸਿਰਫ ਪਾਠ ਪੁਸਤਕਾਂ ਦਾ ਵਿਦਿਆਰਥੀਆਂ ਦੀ ਮਾਤ ਭਾਸ਼ਾ ਵਿਚ ਅਨੁਵਾਦ ਕੀਤਾ ਸਗੋਂ ਉਸ ਵਿਚ ਵਿਸ਼ੇਸ਼ ਕਿਊ.ਆਰ. ਕੋਡ ਦੀ ਵਿਵਸਥਾ ਵੀ ਕੀਤੀ। ਉਹਨਾਂ ਦੀ ਕੋਸ਼ਿਸ਼ ਦੀ ਸਿੱਟਾ ਇਹ ਨਿਕਲਿਆ ਕਿ ਉਦੋਂ ਤੋਂ ਪਿੰਡ ਵਿਚ ਛੋਟੀ ਉਮਰ ਵਿਚ ਵਿਆਹ ਕੀਤੇ ਜਾਣ ਦੀ ਘਟਨਾ ਸਾਹਮਣੇ ਨਹੀਂ ਆਈ। ਸਕੂਲ ਵਿਚ 100 ਫੀਸਦੀ ਕੁੜੀਆਂ ਦੀ ਮੌਜੂਦਗੀ ਯਕੀਨੀ ਹੋਈ। ਰੰਜੀਤ ਸਿੰਘ ਮਹਾਰਾਸ਼ਟਰ ਵਿਚ ਕਿਊ.ਆਰ. ਕੋਡ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਬਣੇ।

ਨੋਟ- ਰੰਜੀਤ ਸਿੰਘ ਨੂੰ 7 ਕਰੋੜ ਰੁਪਏ ਦਾ 'ਗਲੋਬਲ ਟੀਚਰ ਪ੍ਰਾਈਜ਼' ਮਿਲਣ ਸੰਬੰਧੀ ਦੱਸੋ ਆਪਣੀ ਰਾਏ।

Vandana

This news is Content Editor Vandana