ਮਣੀਸ਼ੰਕਰ ਅਈਅਰ ’ਤੇ ਊਧਵ ਠਾਕਰੇ ਦਾ ਵਿਵਾਦਤ ਬਿਆਨ ਕਿਹਾ-ਜੁੱਤੀਆਂ ਨਾਲ ਮਾਰਨਾ ਚਾਹੀਦਾ ਹੈ

09/19/2019 12:30:36 AM

ਮੁੰਬਈ - ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ’ਤੇ ਵਿਵਾਦਤ ਬਿਆਨ ਦਿੱਤਾ ਹੈ। ਠਾਕਰੇ ਨੇ ਕਿਹਾ, ‘ਮਣੀਸ਼ੰਕਰ ਅਈਅਰ ਨੂੰ ਜੁੱਤੀਆਂ ਨਾਲ ਮਾਰਨਾ ਚਾਹੀਦਾ ਹੈ।’ ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਵੀ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਬੇਵਕੂਫ ਕਿਹਾ ਹੈ ਅਤੇ ਕਿਹਾ ਕਿ ਹੁਣ ਰਾਹੁਲ ਕੋਲ ਬਹੁੁਤ ਸਮਾਂ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਊਧਵ ਠਾਕਰੇ ਦਾ ਇਹ ਬਿਆਨ ਵੀਰ ਸਾਵਰਕਰ ਸਬੰਧੀ ਦਿੱਤੇ ਗਏ ਮਣੀਸ਼ੰਕਰ ਦੇ ਵਿਵਾਦਤ ਬਿਆਨ ਦੇ ਸਬੰਧ ’ਚ ਆਇਆ ਹੈ। ਠਾਕਰੇ ਨੇ ਕਿਹਾ ਕਿ ਜੋ ਲੋਕ ਵੀਰ ਸਾਵਰਕਰ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਜਨਤਕ ਤੌਰ ’ਤੇ ਮਾਰਨਾ ਚਾਹੀਦਾ ਹੈ।

ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ’ਚ ਵੀਰ ਸਾਵਰਕਰ ਦੀ ਮੂਰਤੀ ’ਤੇ ਕਾਲਖ ਲਾਉਣ ’ਤੇ ਠਾਕਰੇ ਨੇ ਕਿਹਾ ਸੀ ਕਿ ਮਹਾਰਾਸ਼ਟਰ ਦੇ ਸਨਮਾਨਤ ਸ਼ਖਸੀਅਤ ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦੀ ਜਨਤਕ ਤੌਰ ’ਤੇ ਪਿਟਾਈ ਨਾਲ ਉਨ੍ਹਾਂ ਨੂੰ ਆਜ਼ਾਦੀ ਦਾ ਮੂਲ ਸਮਝ ਆਵੇਗਾ।

Inder Prajapati

This news is Content Editor Inder Prajapati