ਕੁੱਲੂ ''ਚ ਅਚਾਨਕ ਆਏ ਹੜ੍ਹ ''ਚ ਫਸੇ 2 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

08/17/2019 6:39:47 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਅੱਜ ਭਾਵ ਸ਼ਨੀਵਾਰ ਨੂੰ ਅਚਾਨਕ ਆਏ ਹੜ੍ਹ ਦੌਰਾਨ ਦੋ ਲੋਕ ਫਸ ਗਏ, ਜਿਨ੍ਹਾਂ ਨੂੰ ਮੌਕੇ 'ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਕੁੱਲੂ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਮਨਾਲੀ ਦੀ ਬਿਆਸ ਨਦੀ 'ਚ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਸ ਕਾਰਨ ਦੋ ਲੋਕ ਨਾਲੇ 'ਚ ਫਸ ਗਏ। ਮੌਕੇ 'ਤੇ ਜ਼ਿਲਾ ਆਫਤ ਪ੍ਰਬੰਧਨ ਦੀ ਟੀਮ ਅਤੇ ਪੁਲਸ ਨੇ ਰੈਸਕਿਊ ਆਪਰੇਸ਼ਨ ਚਲਾ ਕੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 

ਜ਼ਿਕਰਯੋਗ ਹੈ ਕਿ ਕਾਂਗੜਾ ਦੇ ਪਾਲਮਪੁਰ ਦੇ ਨੇੜੇ ਓਮ ਪਣਬਿਜਲੀ ਪ੍ਰੋਜੈਕਟ ਨੇੜੇ ਅੱਜ ਭਾਵ ਸ਼ਨੀਵਾਰ ਸਵੇਰੇਸਾਰ ਨਿਊਗਲ ਖੱਡ 'ਚ ਫਸੇ 6 ਲੋਕ ਨੂੰ ਬਚਾਇਆ ਗਿਆ। ਜ਼ਿਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਕਾਂਗੜਾ ਜ਼ਿਲੇ 'ਚ ਭਾਰੀ ਬਾਰਿਸ਼ ਕਾਰਨ ਸਾਵਧਾਨੀ ਲਈ ਲਾਹਰੂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ।

Iqbalkaur

This news is Content Editor Iqbalkaur