''2 ਸਹੇਲੀਆਂ ਦੀ ਦੋਸਤੀ ਕਾਰਨ ਪਰਿਵਾਰਾਂ ''ਚ ਪਈ ਦੁਸ਼ਮਣੀ''

02/09/2017 5:05:25 PM

ਨਵੀਂ ਦਿੱਲੀ— 2 ਲੜਕੀਆਂ ਦੀ ਦੋਸਤੀ ਇਸ ਕਦਰ ਪਰਵਾਨ ਚੜ੍ਹੀ ਕਿ ਦੋਹਾਂ ਨੇ ਇਕੱਠੇ ਰਹਿਣ ਲਈ ਘਰ ਪਰਿਵਾਰ ਛੱਡ ਦਿੱਤਾ। ਚੋਰੀ-ਚੋਰੀ ਜੈਪੁਰ ''ਚ ਰਹਿਣ ਲੱਗੀਆਂ। ਦੂਜੇ ਪਾਸੇ ਉਨ੍ਹਾਂ ਦੀ ਇਕੱਠੇ ਰਹਿਣ ਦੀ ਆਦਤ ਨੇ ਉਨ੍ਹਾਂ ਦੇ ਪਰਿਵਾਰਾਂ ਦਰਮਿਆਨ ਲੜਾਈ ਲਾ ਦਿੱਤੀ। ਦੋਹਾਂ ਦੇ ਲਾਪਤਾ ਹੋਣ ਦੇ ਬਾਅਦ ਤੋਂ ਉਨ੍ਹਾਂ ਦੇ ਪਰਿਵਾਰ ''ਚ ਆਪਸ ''ਚ ਉਲਝਦੇ ਰਹੇ। ਇਕ-ਦੂਜੇ ''ਤੇ ਬੇਟੀ ਨੂੰ ਦੌੜਾਉਣ ਦਾ ਦੋਸ਼ ਲਾਉਂਦੇ ਰਹੇ। ਮੁਕੱਦਮੇ ਤੱਕ ਦਰਜ ਕਰਵਾ ਦਿੱਤੇ। ਇਸ ਮਾਮਲੇ ''ਚ ਦਿੱਲੀ ਪੁਲਸ ਨੇ ਕਰੀਬ ਢਾਈ ਸਾਲ ਬਾਅਦ ਦੋਹਾਂ ਲੜਕੀਆਂ ਨੂੰ ਲੱਭ ਲਿਆ। ਦੋਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ। ਇਹ ਵੱਖ ਗੱਲ ਹੈ ਕਿ ਹੁਣ ਦੋਵੇਂ ਖੁਦ ਨੂੰ ਬਾਲਗ ਦੱਸ ਕੇ ਇਕੱਠੇ ਰਹਿਣ ਚੱਲੀ ਗਈਆਂ ਹਨ। ਦਰਅਸਲ ਇਕ ਲੜਕੀ ਦੇ ਪਰਿਵਾਰ ਨੇ 13 ਮਾਰਚ 2015 ਨੂੰ ਸਵਰੂਪ ਨਗਰ ਥਾਣੇ ''ਚ ਰਿਪੋਰਟ ਲਿਖਵਾਈ ਸੀ ਕਿ ਉਨ੍ਹਾਂ ਦੀ ਬੇਟੀ 6 ਨਵੰਬਰ 2014 ਤੋਂ ਗਾਇਬ ਹੈ. ਇਸ ਬਾਰੇ ਪੁਲਸ ਨੇ ਅਗਵਾ ਦਾ ਕੇਸ ਦਰਜ ਕੀਤਾ। ਉਸ ਦਾ ਪਤਾ ਦੇਣ ਵਾਲੇ ਲਈ 20 ਹਜ਼ਾਰ ਰੁਪਏ ਦਾ ਈਮਾਨ ਵੀ ਐਲਾਨ ਕਰ ਦਿੱਤਾ। ਇਸ ਕੇਸ ''ਚ ਸਵਰੂਪ ਨਗਰ ਪੁਲਸ ਨੂੰ ਸੁਰਾਗ ਮਿਲਿਆ ਕਿ ਲਾਪਤਾ ਲੜਕੀ ਜੈਪੁਰ ਦੇ ਸ਼ਾਮਨਗਰ ''ਚ ਹੈ। ਐੱਸ.ਐੱਚ.ਓ. ਭਰਤ ਮੀਣਾ ਦੀ ਟੀਮ ਨੇ ਉਸ ਨੂੰ ਲੱਭ ਲਿਆ।
ਉੱਥੇ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸੀ ਸਗੋਂ ਉਹ ਆਪਣੀ ਮਰਜ਼ੀ ਨਾਲ ਇਕ ਪੁਰਾਣੀ ਸਹੇਲੀ ਨਾਲ ''ਲਿਵ-ਇਨ-ਰਿਲੇਸ਼ਨਸ਼ਿਪ'' ''ਚ ਰਹਿੰਦੀ ਹੈ। ਉਸ ਦੀ ਸਹੇਲੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਰਾਜਸਥਾਨ ਦੇ ਭਰਤਪੁਰ ਥਾਣੇ ''ਚ ਦਰਜ ਮਿਲੀ, ਇਸ ਲਈ ਦਿੱਲੀ ਪੁਲਸ ਨੇ ਉਸ ਨੂੰ ਵੀ ਭਰਤਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਡੀ.ਸੀ.ਪੀ. ਮਿਲਿੰਦ ਡੁੰਬਰੇ ਨੇ ਇਸ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਦੋਹਾਂ ਲੜਕੀਆਂ ਦੀ ਉਮਰ 22 ਤੋਂ 24 ਸਾਲ ਦਰਮਿਆਨ ਹੈ। ਬਾਲਗ ਹੋਣ ਕਾਰਨ ਦੋਹਾਂ ਨੇ ਫਿਰ ਆਪਣੇ ਘਰ ਛੱਡ ਦਿੱਤੇ ਹਨ ਅਤੇ ਵਾਪਸ ਭਰਤਪੁਰ ''ਚ ਰਹਿਣ ਚੱਲੀ ਗਈਆਂ ਹਨ। ਦੋਵੇਂ ਪਹਿਲਾਂ ਇਕੱਠੇ ਪੜ੍ਹਦੀਆਂ ਸਨ, ਫਿਰ ਉਨ੍ਹਾਂ ਦੇ ਰਿਸ਼ਤੇ ਡੂੰਘੇ ਹੋ ਗਏ ਅਤੇ ਉਨ੍ਹਾਂ ਦੋਹਾਂ ਨੇ ਘਰ ਛੱਡ ਕੇ ਵੱਖ ਦੁਨੀਆ ਵਸਾ ਲਈ।

Disha

This news is News Editor Disha