ਮੁੰਬਈ ''ਚ 462 ਕਰੋੜ ਦੇ ਫਲੈਟ ਕੁਰਕ

04/07/2018 9:35:10 AM

ਮੁੰਬਈ—ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਵਿਚ 462 ਕਰੋੜ ਰੁਪਏ ਮੁੱਲ ਦੇ 33 ਫਲੈਟ ਕੁਰਕ ਕੀਤੇ ਹਨ। ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਉਸ ਨੇ ਇਹ ਕਾਰਵਾਈ ਮੁੰਬਈ ਦੇ ਬਾਂਦਰਾ ਇਲਾਕੇ ਵਿਚ ਝੌਂਪੜ ਪੱਟੀ ਮੁੜ ਵਸੇਬਾ ਯੋਜਨਾ ਵਿਚ ਕਥਿਤ ਗੜਬੜੀਆਂ, ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਕੀਤੀ ਹੈ। ਦੋਸ਼ ਹੈ ਕਿ ਪਿਰਾਮਿਡ ਡਿਵੈੱਲਪਰਸ ਕੰਪਨੀ ਨੇ ਇਸ ਯੋਜਨਾ ਵਿਚ ਵਾਧੂ ਫਲੋਰ ਸਪੇਸ ਇੰਡੈਕਸ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ। 
ਇਸ ਦੌਰਾਨ ਈ. ਡੀ. ਨੇ ਇਸ ਕੰਪਨੀ ਦੇ ਨਾਲ-ਨਾਲ ਕਾਂਗਰਸ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਬਾਬਾ ਸਿਦੀਕੀ ਨਾਲ ਜੁੜੀਆਂ ਸੰਸਥਾਵਾਂ ਦੀ ਤਲਾਸ਼ੀ ਵੀ ਲਈ।