ਟਵਿਟਰ ਨੇ ਚੋਣ ਕਮਿਸ਼ਨ ਦੇ ਨਾਂ ''ਤੇ ਚੱਲ ਰਹੇ ਫਰਜ਼ੀ ਅਕਾਊਂਟ ਕੀਤੇ ਮੁਅੱਤਲ

11/15/2018 1:08:19 PM

ਨਵੀਂ ਦਿੱਲੀ— ਚੋਣ ਕਮਿਸ਼ਨ ਦੇ ਨਾਂ 'ਤੇ ਚੱਲ ਰਹੇ ਦੋ ਫਰਜ਼ੀ ਅਕਾਊਂਟ ਨੂੰ ਟਵਿਟਰ ਨੇ ਮੁਅੱਤਲ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਦੁਆਰਾ ਟਵਿਟਰ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਣ ਦੇ ਬਾਅਦ ਦੋਹਾਂ ਅਕਾਊਂਟ ਨੂੰ ਰੱਦ ਕਰ ਦਿੱਤਾ ਗਿਆ। ਦੋਵੇਂ ਅਕਾਊਂਟ ਚੋਣ ਕਮਿਸ਼ਨ ਦੇ ਨਾਂ 'ਤੇ ਵੱਖ-ਵੱਖ ਟਵਿਟਰ ਹੈਂਡਲ 'ਇਲੈਕਸ਼ਨ ਕਾਮ' ਅਤੇ 'ਦਲਿਤ ਫੈਡਰੇਸ਼ਨ' ਨਾਲ ਚੱਲ ਰਹੇ ਸੀ। 

ਚੋਣ ਕਮਿਸ਼ਨ ਦਾ ਆਪਣਾ ਕੋਈ ਅਧਿਕਾਰਿਕ ਟਵਿਟਰ ਅਕਾਊਂਟ ਨਹੀਂ ਹੈ। ਇਨ੍ਹਾਂ ਦੋਹਾਂ ਖਾਤਿਆਂ ਤੋਂ ਹੁਣ ਤਕ ਕੋਈ ਟਵੀਟ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੇ ਹਜ਼ਾਰਾਂ ਫਾਲੋਅਰਜ਼ ਸੀ ਅਤੇ ਚੋਣ ਕਮਿਸ਼ਨ ਨੂੰ ਡਰ ਸੀ ਕਿ ਉਹ ਜਨਤਾ ਨੂੰ ਗੁਮਰਾਹ ਕਰ ਸਕਦੇ ਹਨ।

Neha Meniya

This news is Content Editor Neha Meniya