ਉੱਤਰ ਪ੍ਰਦੇਸ਼ ’ਚ ਟਰੱਕ ਨਾਲ ਟਰੇਨ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ

04/22/2021 11:48:17 AM

ਸ਼ਾਹਜਹਾਂਪੁਰ — ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਇਕ ਰੇਲਵੇ ਕ੍ਰਾਸਿੰਗ ’ਤੇ ਅੱਜ ਯਾਨੀ ਕਿ ਵੀਰਵਾਰ ਨੂੰ ਇਕ ਭਿਆਨਕ ਟਰੇਨ ਹਾਦਸਾ ਵਾਪਰ ਗਿਆ, ਜਿਸ ’ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਜਦਕਿ ਅੱਧਾ ਦਰਜਨ ਲੋਕ ਜ਼ਖਮੀ ਹੋਏ ਹਨ। ਦਰਅਸਲ ਦਿੱਲੀ ਵਲੋਂ ਆ ਰਹੀ ਲਖਨਊ- ਚੰਡੀਗੜ੍ਹ ਸੁਪਰਫਾਸਟ ਟਰੇਨ ਦੇ ਟਕਰਾਉਣ ਨਾਲ ਟਰੱਕ ’ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਘੱਟੋ-ਘੱਟ 18 ਟਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ’ਚ 8 ਮਾਲਗੱਡੀਆਂ ਸ਼ਾਮਲ ਹਨ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਟਰੇਨ ਵਿਚ ਸਵਾਰ ਕਰੀਬ 850 ਯਾਤਰੀਆਂ ਵਿਚੋਂ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਿਆ ਹੈ। 

ਇਹ ਵੀ ਪੜ੍ਹੋ- ਆਕਸੀਜਨ ਦੀ ਘਾਟ 'ਤੇ ਹਾਈ ਕੋਰਟ ਨੇ ਕੇਂਦਰ ਨੂੰ ਪਾਈ ਝਾੜ, ਕਿਹਾ- 'ਤੁਸੀਂ ਸਮਾਂ ਲੈਂਦੇ ਰਹੋ ਅਤੇ ਲੋਕ ਮਰਦੇ ਰਹਿਣ'

ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ 5 ਵਜੇ ਦੇ ਕਰੀਬ ਵਾਪਰਿਆ। ਜਦੋਂ ਕਟੜਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 24 ਸਥਿਤ ਉਲਹਾਸਨਗਰ ਰੇਲਵੇ ਕ੍ਰਾਸਿੰਗ ’ਤੇ ਇਕ ਟਰੇਨ ਦੀ ਟਰੱਕ ਅਤੇ ਬਾਈਕ ਨਾਲ ਟੱਕਰ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਵਾਹਨਾਂ ਦੇ ਪਰਖੱਚੇ ਉਡ ਗਏ ਅਤੇ 5 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। 

ਇਹ ਵੀ ਪੜ੍ਹੋ- ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

ਓਧਰ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਬਾਰੇ ਜਾਣਕਾਰੀ ਲਈ ਹੈ। ਉਨ੍ਹਾਂ ਮਿ੍ਰਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਹਾਦਸੇ ਮਗਰੋਂ ਲੱਗਭਗ 2 ਘੰਟੇ ਤੱਕ ਰੇਲਵੇ ਟਰੈੱਕ ’ਤੇ ਆਵਾਜਾਈ ਰੋਕ ਦਿੱਤੀ ਗਈ। ਮੌਕੇ ’ਤੇ ਜ਼ਿਲ੍ਹਾ ਅਧਿਕਾਰੀ ਇੰਦਰ ਵਿਕ੍ਰਮ ਸਿੰਘ, ਪੁਲਸ ਸੁਪਰਡੈਂਟ ਐੱਸ. ਆਨੰਦ ਟੀਮ ਨਾਲ ਪੁੱਜੇ। ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸਾ ਗੇਟਮੈਨ ਦੀ ਲਾਪਰਵਾਹੀ ਨਾਲ ਹੋਇਆ ਹੈ ਜਾਂ ਫਿਰ ਸਿਗਨਲ ਦੇ ਫੇਲ੍ਹ ਹੋਣ ਨਾਲ ਹੋਇਆ ਹੈ। ਇਸ ਗੱਲ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। 

 ਇਹ ਵੀ ਪੜ੍ਹੋ : CPM ਨੇਤਾ ਸੀਤਾਰਾਮ ਯੇਚੁਰੀ ਦੇ ਵੱਡੇ ਪੁੱਤਰ ਆਸ਼ੀਸ਼ ਦਾ ਕੋਰੋਨਾ ਨਾਲ ਦਿਹਾਂਤ

Tanu

This news is Content Editor Tanu