ਮਮਤਾ ਦਾ ਸਾਥ ਛੱਡ ਭਾਜਪਾ ''ਚ ਸ਼ਾਮਲ ਹੋਏ ਤ੍ਰਿਣਮੂਲ ਸਾਂਸਦ ਖਾਨ

01/09/2019 5:49:22 PM

ਨਵੀਂ ਦਿੱਲੀ— ਲੋਕਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਏਕਤਾ ਦੀ ਅਗਵਾਈ ਦੀ ਤਿਆਰੀ 'ਚ ਜੁਟੀ ਤ੍ਰਿਣਮੂਲ ਕਾਂਗਰਸ ਨੂੰ ਬੁੱਧਵਾਰ ਨੂੰ ਉਸ ਸਮੇਂ ਤਗੜਾ ਝਟਕਾ ਲਗਿਆ ਜਦੋਂ ਉਸ ਦੇ ਮੌਜੂਦਾ ਲੋਕਸਭਾ ਸਾਂਸਦ ਸੌਮਿੱਤਰ ਖਾਨ ਨੇ ਆਪਣੀ ਨੇਤਾ ਮਮਤਾ ਬੈਨਰਜੀ ਦਾ ਸਾਥ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਲਿਆ ਹੈ। ਸ਼੍ਰੀ ਖਾਨ ਵਿਸ਼ਣੁਪੁਰ ਸੀਟ ਤੋਂ ਸਾਂਸਦ ਸੀ ਅਤੇ ਉਹ 2014 'ਚ ਪਹਿਲੀ ਵਾਰ ਸੰਸਦ ਲਈ ਚੁਣੇ ਗਏ ਸਨ। ਭਾਜਪਾ ਦਫਤਰ 'ਚ ਪਾਰਟੀ ਮਹਾ ਸਕੱਤਰ ਅਰੁਣ ਸਿੰਘ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਪੱਛਮੀ ਬੰਗਾਲ ਦੇ ਸੀਨੀਅਰ ਨੇਤਾ ਮੁਕੁਲ ਰਾਏ ਦੀ ਮੌਜੂਦਗੀ 'ਚ ਸ਼੍ਰੀ ਖਾਨ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

ਸ਼੍ਰੀ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਰਾਜ 'ਚ ਭਾਜਪਾ ਨੂੰ ਸਫਲਤਾ ਪ੍ਰਾਪਤ ਹੋਵੇਗੀ। ਇਸ ਮੌਕੇ 'ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਲੋਕਪ੍ਰਿਯ ਜਨ ਨੇਤਾ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਨੂੰ ਸਵੀਕਾਰ ਕਰ ਭਾਜਪਾ 'ਚ ਸ਼ਾਮਲ ਹੋਣ ਦੇ ਸਾਂਸਦ ਸ਼੍ਰੀ ਖਾਨ ਦੇ ਫੈਸਲੇ ਦਾ ਪਾਰਟੀ ਸੁਆਗਤ ਕਰਦੀ ਹੈ। ਉਨ੍ਹਾਂ ਨੇ ਕਿਹਾ ,''ਸਾਨੂੰ ਪੂਰਾ ਭਰੋਸਾ ਹੈ ਕਿ 2019 ਦੀਆਂ ਆਉਣ ਵਾਲੀਆਂ ਲੋਕਸਭਾ ਚੋਣਾਂ 'ਚ ਸ਼੍ਰੀ ਮੋਦੀ ਦੀ ਅਗਵਾਈ 'ਚ ਭਾਜਪਾ ਦਾ ਦੁਬਾਰਾ ਉਦੈ ਦੇਸ਼ ਦੇ ਪੂਰਬੀ ਖੇਤਰ ਤੋਂ ਹੋਵੇਗਾ, ਜਿਸ 'ਚ ਬੰਗਾਲ ਅਤੇ ਉੜੀਸਾ ਵਰਗੇ ਸਾਰੇ ਪੂਰਬੀ ਰਾਜ ਬਹੁਤ ਅਹਿਮ ਭੂਮਿਕਾ ਨਿਭਾਉਣਗੇ।'' ਉਨ੍ਹਾਂ ਕਿਹਾ ਕਿ ਬੰਗਾਲ ਦੇ ਸੀਨੀਅਰ ਨੇਤਾ ਦਾ ਭਾਜਪਾ 'ਚ ਸ਼ਾਮਲ ਹੋਣਾ ਉੱਥੋਂ ਦੀ ਰਾਜਨੀਤੀ ਦੀ ਬਦਲਦੀ ਤਸਵੀਰ ਦਾ ਸੂਚਕ ਹੈ।

ਨੌਜਵਾਨਾਂ ਦਾ ਭਾਜਪਾ 'ਚ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ 'ਚ ਸਭ ਦਾ ਸਾਥ, ਸਭ ਦਾ ਵਿਕਾਸ ਦੀ ਨੀਤੀਗਤ ਹੋ ਰਹੇ ਸਮਾਜ ਦੇ ਵਿਕਾਸ ਦੀਆਂ ਕੋਸ਼ਿਸ਼ਾ ਅਤੇ ਯਤਨਾਂ ਦੀ ਸਫਲਤਾ ਦਾ ਉਦਾਹਰਣ ਹੈ। ਅੱਜ ਦੇ ਨੌਜਵਾਨ ਸ਼੍ਰੀ ਮੋਦੀ ਦੀ ਅਗਵਾਈ 'ਚ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਪ੍ਰਗਤੀ ਵੱਲ ਨੂੰ ਅੱਗੇ ਵਧਦਾ ਦੇਖ ਪਾ ਰਹੇ ਹਨ।

Neha Meniya

This news is Content Editor Neha Meniya