ਦਿਲ ਦਾ ਇਲਾਜ ਹੋਵੇਗਾ ਮਹਿੰਗਾ, ਵਧ ਸਕਦੇ ਹਨ ਸਟੈਂਟ ਦੇ ਮੁੱਲ

08/06/2019 7:04:56 PM

ਨਵੀਂ ਦਿੱਲੀ— ਤੁਹਾਡੇ ਦਿਲ ਦਾ ਇਲਾਜ ਮਹਿੰਗਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਵਧੀਆ ਗੁਣਵੱਤਾ ਵਾਲੇ ਸਟੈਂਟ ਦੀ ਕੀਮਤ ਵਧ ਸਕਦੀ ਹੈ। ਸਰਕਾਰ ਇਸ ਦੀ ਕੀਮਤ ਕੰਟਰੋਲ ਤੋਂ ਬਾਹਰ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਕੀਮਤ ਕੰਟਰੋਲ ਤੋਂ ਪਹਿਲਾਂ 3 ਲੱਖ ਰੁਪਏ ਤੱਕ ਸਟੈਂਟ ਵਿਕਦਾ ਸੀ। ਕੀਮਤ ਕੰਟਰੋਲ ਤੋਂ ਬਾਅਦ ਇਸ ਦੀ ਕੀਮਤ 30,000 ਤੱਕ ਸੀਮਿਤ ਹੋ ਗਈ ਸੀ।
ਸੂਤਰਾਂ ਮੁਤਾਬਕ ਕੰਪਨੀਆਂ ਦੇ ਦਬਾਅ 'ਚ ਸਰਕਾਰ ਝੁਕ ਸਕਦੀ ਹੈ। ਕੰਪਨੀਆਂ ਸਰਕਾਰ 'ਤੇ ਦਬਾਅ ਬਣਾਉਣ ਦਾ ਕੰਮ ਕਰ ਰਹੀਆਂ ਹਨ। ਇਸ ਮੁੱਦੇ 'ਤੇ ਇਕ ਉੱਚ ਪੱਧਰੀ ਬੈਠਕ ਬੁਲਾਈ ਗਈ ਹੈ। ਬਾਇਓਰਿਜ਼ਰਵੇਬਲ ਸਟੈਂਟ ਲਈ ਵੱਖ ਕੈਟੇਗਰੀ 'ਤੇ ਵਿਚਾਰ ਹੋਵੇਗਾ।

satpal klair

This news is Content Editor satpal klair