ਟਰਾਂਸਜੈਂਡਰ ਜੋੜਾ ਅਗਲੇ ਮਹੀਨੇ ਕਰੇਗਾ ਆਪਣੇ ਪਹਿਲੇ ਬੱਚੇ ਦਾ ਸੁਆਗਤ, ਦੇਸ਼ ਦਾ ਇਹ ਪਹਿਲਾ ਮਾਮਲਾ

02/04/2023 11:04:13 AM

ਕੋਝੀਕੋਡ (ਭਾਸ਼ਾ)- ਕੇਰਲ 'ਚ ਇਕ ਟਰਾਂਸਜੈਂਡਰ ਜੋੜੇ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਦੁਨੀਆ 'ਚ ਆਪਣੇ ਪਹਿਲੇ ਬੱਚੇ ਦਾ ਸੁਆਗਤ ਕਰਨਗੇ। ਦੇਸ਼ 'ਚ ਕਿਸੇ ਟਰਾਂਸਜੈਂਡਰ ਵਿਅਕਤੀ ਦੇ ਗਰਭ ਧਾਰਨ ਦਾ ਇਹ ਪਹਿਲਾ ਮਾਮਲਾ ਹੈ। ਪੇਸ਼ੇ ਤੋਂ ਡਾਂਸਰ ਜੀਆ ਪਾਵਲ ਨੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਕਿ ਉਸ ਦੇ ਪਾਰਟਨਰ ਜਹਾਦ ਦੇ ਗਰਭ 'ਚ 8 ਮਹੀਨੇ ਦਾ ਬੱਚਾ ਪਲ ਰਿਹਾ ਹੈ। ਪਾਵਲ ਨੇ ਇੰਸਟਾਗ੍ਰਾਮ ਪੋਸਟ 'ਚ ਦੱਸਿਆ,''ਮੇਰਾ ਮਾਂ ਬਣਨ ਅਤੇ ਉਸ ਦਾ ਪਿਤਾ ਬਣਨ ਦਾ ਸੁਫ਼ਨਾ ਹੁਣ ਪੂਰਾ ਹੋਣ ਵਾਲਾ ਹੈ। ਜਹਾਦ ਦੇ ਗਰਭ 'ਚ 8 ਮਹੀਨੇ ਦਾ ਭਰੂਣ ਹੈ, ਸਾਨੂੰ ਇਹ ਪਤਾ ਲੱਗਾ ਹੈ ਕਿ ਭਾਰਤ 'ਚ ਕਿਸੇ ਟਰਾਂਸਜੈਂਡਰ ਵਿਅਕਤੀ ਦੇ ਗਰਭ ਧਾਰਨ ਦਾ ਇਹ ਪਹਿਲਾ ਮਾਮਲਾ ਹੈ।'' 

ਉਹ ਜੋੜਾ ਬੀਤੇ ਤਿੰਨ ਸਾਲਾਂ ਤੋਂ ਨਾਲ ਰਹਿ ਰਿਹਾ ਹੈ ਅਤੇ ਹਾਰਮੋਨ ਥੈਰੇਪੀ ਕਰਵਾ ਰਿਹਾ ਸੀ। ਹਾਲਾਂਕਿ ਜਹਾਦ ਪੁਰਸ਼ ਬਣਨ ਵਾਲੇ ਸਨ ਪਰ ਬੱਚੇ ਦੀ ਇੱਛਾ 'ਚ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ। ਜਹਾਦ ਬ੍ਰੈਸਟ ਹਟਾਉਣ ਲਈ ਸਰਜਰੀ ਕਰਵਾਉਣ ਵਾਲੇ ਸਨ ਪਰ ਉਨ੍ਹਾਂ ਨੇ ਗਰਭ ਧਾਰਨ ਕਾਰਨ ਇਸ ਨੂੰ ਟਾਲਣ ਦਾ ਫ਼ੈਸਲਾ ਕੀਤਾ। ਪਾਵਲ ਨੇ ਗਰਭ ਅਵਸਥਾ ਦੇ ਵੱਖ-ਵੱਖ ਪੜਾਵਾਂ 'ਚ ਸਹਿਯੋਗ ਕਰਨ ਲਈ ਆਪਣੇ ਪਰਿਵਾਰ ਅਤੇ ਡਾਕਟਰਾਂ ਦਾ ਸ਼ੁਕਰੀਆ ਅਦਾ ਕੀਤਾ।

DIsha

This news is Content Editor DIsha