ਕੁੱਲੂ : 15 ਮੀਲ ''ਚ ਪੁਲ ''ਤੇ ਫੋਟੋ ਖਿੱਚ ਰਹੇ ਦਿੱਲੀ ਦੇ ਸੈਲਾਨੀ ਨਾਲ ਵਾਪਰਿਆ ਦਰਦਨਾਕ ਹਾਦਸਾ

02/07/2023 5:41:52 PM

ਨੱਗਰ- ਕੁੱਲੂ ਜ਼ਿਲ੍ਹੇ ਤਹਿਤ 15 ਮੀਲ 'ਚ ਫੋਟੋ ਖਿੱਚਦੇ ਸਮੇਂ ਇਕ ਸੈਲਾਨੀ ਦੇ ਬਿਆਸ ਨਦੀ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਆਸ ਨਦੀ 'ਚ ਡਿੱਗਣ ਦੇ ਚਲਦੇ ਸੈਲਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰਿਅਨ ਖਾਨ ਪੁੱਤਰ ਸ਼ਕੀਰ ਅਲੀ ਨਿਵਾਸੀ ਜਗਤਪੁਰੀ ਕ੍ਰਿਸ਼ਣਾ ਨਗਰ ਦਿੱਲੀ ਦੇ ਰੂਪ 'ਚ ਹੋਈ ਹੈ। ਉਕਤ ਸੈਲਾਨੀ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਉੱਤਰ-ਪ੍ਰਦੇਸ਼ ਤੋਂ ਕਾਲਜ ਟੂਰ 'ਤੇ ਮਨਾਲੀ ਘੁੰਮਣ ਆਇਆ ਸੀ। 

ਪਤਲੀਕੂਹਲ ਥਾਣਾ ਇੰਚਾਰਜ ਰਾਜੀਵ ਲਖਨਪਾਲ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਪੁਲਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ 15 ਮੀਲ ਪੁਲ 'ਤੇ ਫੋਟੋ ਖਿੱਚਦੇ ਸਮੇਂ ਇਕ ਸੈਲਾਨੀ ਅਚਾਨਕ ਪੈਰ ਫਿਸਲਨ ਕਾਰਨ ਬਿਆਸ ਨਦੀ 'ਚ ਡਿੱਗ ਗਿਆ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬਿਆਸ ਨਦੀ 'ਚ ਡਿੱਗੇ ਆਰਿਅਨ ਨੂੰ ਨਦੀ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਮਨਾਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। 

Rakesh

This news is Content Editor Rakesh