ਸੈਲਾਨੀ ਕਸ਼ਮੀਰ ਛੱਡ, ਚੱਲੇ ਕੇਰਲ!

08/06/2019 6:57:19 PM

ਸ਼੍ਰੀਨਗਰ—ਮੌਜੂਦਾ ਤਣਾਅਪੂਰਨ ਸਥਿਤੀ ਕਾਰਨ ਸੈਲਾਨੀ ਜੰਮੂ-ਕਸ਼ਮੀਰ ਲਈ ਆਪਣੀ ਯਾਤਰਾਵਾਂ ਰੱਦ ਕਰ ਰਹੇ ਹਨ। ਟ੍ਰੈਵਲ ਕੰਪਨੀਆਂ ਨੂੰ ਉਮੀਦ ਹੈ ਕਿ ਇਹ ਤਣਾਅ ਸੀਮਿਤ ਸਮੇਂ ਲਈ ਹੋਵੇਗਾ ਅਤੇ ਘਾਟੀ 'ਚ ਸੈਲਾਨੀ ਅਗਲੇ ਕੁਝ ਮਹੀਨਿਆਂ 'ਚ ਮੁੜ ਪਟੜੀ 'ਤੇ ਵਾਪਸ ਆਉਣਗੇ। ਵੀਨਾ ਵਰਲਡ ਦੀ ਪ੍ਰਬੰਧ ਡਾਇਰੈਕਟਰ ਵੀਨਾ ਪਾਟਿਲ ਨੇ ਕਿਹਾ, ''ਅਸੀ ਅਗਸਤ 'ਚ ਆਪਣੇ ਕਸ਼ਮੀਰ ਦੌਰੇ ਮੁਅੱਤਲ ਕਰ ਦਿੱਤੇ ਹਨ। ਪ੍ਰਭਾਵਿਤ ਗਾਹਕਾਂ ਨੂੰ ਆਪਸ਼ਨਲ ਸਥਾਨਾਂ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਕੁਝ ਗਾਹਕ ਕੇਰਲ, ਕੁੱਲੂ-ਮਨਾਲੀ, ਅਤੇ ਥਾਈਲੈਂਡ ਦੀ ਯਾਤਰਾ ਦਾ ਆਪਸ਼ਨ ਚੁਣ ਰਹੇ ਹਨ। ਪਾਟਿਲ ਨੇ ਕਿਹਾ ਕਿ ਖੇਤਰ 'ਚ ਸਥਿਤੀ ਸਾਧਾਰਣ ਹੋਣ ਤੋਂ ਬਾਅਦ ਟੂਰ ਨਾਲ ਸੰਬੰਧਿਤ ਤਾਰੀਕਾਂ ਤੈਅ ਕਰ ਦਿੱਤੀਆਂ ਜਾਣਗੀਆਂ। ਸਥਾਨਿਕ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸੈਲਾਨੀਆਂ ਨੂੰ ਵਾਪਸ ਚਲੇ ਜਾਣ ਦੀ ਸਲਾਹ ਦਿੱਤੀ ਅਤੇ ਆਉਣ ਵਾਲੇ ਹਫਤਿਆਂ ਲਈ ਟੂਰ ਬੁਕਿੰਗ ਕਰਵਾ ਚੁੱਕੇ ਸੈਲਾਨੀ ਦੁਬਾਰਾ ਵਿਚਾਰ ਕਰ ਰਹੇ ਹਨ। ਬ੍ਰਿਟੇਨ ਅਤੇ ਜਰਮਨੀ ਦੀਆਂ ਸਰਕਾਰਾਂ ਨੇ ਵੀ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਪਰਹੇਜ ਕਰਨ ਨੂੰ ਕਿਹਾ ਹੈ। 

ਇਜੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ ਸੰਸਥਾਪਕ ਆਲੋਕ ਵਾਜਪਾਈ ਨੇ ਕਿਹਾ, ''ਸ਼੍ਰੀਨਗਰ, ਗੁਲਮਾਰਗ, ਪਹਿਲਗਾਮ ਅਤੇ ਕਸ਼ਮੀਰ ਘਾਟੀ ਦੇ ਹੋਰ ਹਿੱਸਿਆ ਤੋਂ ਆਉਣ ਵਾਲੇ ਸੈਲਾਨੀ ਪ੍ਰੋਗਰਾਮ ਰੱਦ ਕਰਨ 'ਚ 30 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜਿੱਥੇ ਏਅਰਲਾਈਨਾਂ ਤੋਂ ਟਿਕਟ ਰੱਦ ਕਰਨ ਦੀ ਫੀਸ ਮਾਫ ਕਰਨ ਨੂੰ ਕਿਹਾ ਗਿਆ ਹੈ, ਉੱਥੇ ਹੀ ਟ੍ਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਉਹ ਸਥਾਨਿਕ ਹੋਟਲਾਂ ਅਤੇ ਸਰਵਿਸਿਜ਼ ਦੇਣ ਨੂੰ ਪਹਿਲਾਂ ਹੀ ਐਡਵਾਂਸ ਰਾਸ਼ੀ ਦਾ ਭੁਗਤਾਨ ਕਰ ਚੁੱਕੇ ਹਨ ਅਤੇ ਇਹ ਰਾਸ਼ੀ ਕੁਝ ਸਮੇਂ ਤੱਕ ਫਸੀ ਰਹੇਗੀ। ਯਾਤਰਾ ਡਾਟਕਾਮ ਦੇ ਸੀ. ਈ. ਓ. ਸ਼ਰਤ ਢਿੱਲੋ ਦਾ ਕਹਿਣਾ ਹੈ ਕਿ ਕਸ਼ਮੀਰ ਹਾਲਾਤਾਂ ਤੋਂ ਛੋਟੀ ਮਿਆਦ ਤੋਂ ਮੱਧ ਮਿਆਦ ਤੱਕ ਯਾਤਰਾਵਾਂ ਪ੍ਰਭਾਵਿਤ ਹੋਣਗੀਆਂ।

ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਦੇ ਸਾਬਕਾ ਉਪ ਪ੍ਰਧਾਨ ਰਾਜੀਵ ਕੋਹਲੀ ਨੇ ਕਿਹਾ ਹੈ, ''ਜੰਮੂ-ਕਸ਼ਮੀਰ ਪੱਛਮੀ ਦੱਖਣੀ-ਪੂਰਬੀ ਏਸ਼ੀਆ ਤੋਂ ਇੱਥੇ ਠੰਡ ਦੇ ਮੌਸਮ 'ਚ ਬਰਫਬਾਰੀ ਦਾ ਆਨੰਦ ਲੈਣ ਵਾਲੇ ਸੈਲਾਨੀਆਂ ਵਿਚਾਲੇ ਬੇਹੱਦ ਮਸ਼ਹੂਰ ਹੈ। ਨਵੇਂ ਪੈਦਾ ਹੋਏ ਵਿਵਾਦ ਕਾਰਨ ਕੁਝ ਸੈਲਾਨੀਆਂ ਵੱਲੋਂ ਪ੍ਰੋਗਰਾਮ ਰੱਦ ਕੀਤੇ ਜਾ ਸਕਦੇ ਹਨ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਅਲਰਟ ਜਾਰੀ ਕੀਤਾ ਹੈ ਪਰ ਸਾਨੂੰ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ 'ਤੇ ਇਸ ਦਾ ਪ੍ਰਭਾਵ ਪੈਣ ਦੀ ਉਮੀਦ ਨਹੀਂ ਦਿਖਾਈ ਦੇ ਰਹੀ ਹੈ।'

ਪਾਟਿਲ ਦਾ ਕਹਿਣਾ ਹੈ, 'ਕਸ਼ਮੀਰ ਯਾਤਰਾਂ ਪਹਿਲਾਂ ਵੀ ਰੱਦ ਕੀਤੀ ਗਈ ਸੀ ਪਰ ਸਾਨੂੰ ਅਗਲੀਆਂ ਗਰਮੀਆਂ ਦੌਰਾਨ ਘਾਟੀ 'ਚ ਸੈਲਾਨੀਆਂ ਦੇ ਵਾਪਸ ਆਉਣ ਦੀ ਉਮੀਦ ਰੱਖਣੀ ਚਾਹੀਦੀ ਹੈ। ਵਾਜਪਾਈ ਨੇ ਦੱਸਿਆ ਹੈ ਕਿ ਹੁਣ ਖਤਮ ਹੋਈ ਧਾਰਾ 370 ਦਾ ਅਸਥਾਈ ਅਸਰ ਜਰੂਰ ਨਜ਼ਰ ਆ ਰਿਹਾ ਹੈ ਪਰ ਇਸ ਨਾਲ ਘਾਟੀ 'ਚ ਸੈਲਾਨੀਆਂ ਨੂੰ ਬੜ੍ਹਾਵਾ ਮਿਲੇਗਾ। ਇਸ ਕਦਮ ਨਾਲ ਪ੍ਰਾਈਵੇਟ ਕੰਪਨੀਆਂ 'ਚ ਵਿਸ਼ਵ ਪੱਧਰੀ ਹੋਟਲਾਂ ਸਥਾਪਿਤ ਕਰਨ ਲਈ ਉਤਸ਼ਾਹ ਵਧੇਗਾ, ਜਿਸ ਦੇ ਸਿੱਟੇ ਵਜੋ ਰੋਜ਼ਗਾਰ 'ਚ ਵਾਧਾ ਅਤੇ ਆਰਥਿਕ ਵਾਧਾ ਨੂੰ ਮਜ਼ਬੂਤੀ ਮਿਲੇਗੀ।

Iqbalkaur

This news is Content Editor Iqbalkaur