ਦਰਿਆ ’ਚ ਡੁੱਬ ਰਹੇ 5 ਵਿਅਕਤੀਆਂ ਨੂੰ ਬਚਾਉਣ ਪਿੱਛੋਂ ਖੁਦ ਡੁੱਬ ਗਿਆ ਗਾਈਡ

06/01/2019 8:21:24 PM

ਸ਼੍ਰੀਨਗਰ– ਜੰਮੂ-ਕਸ਼ਮੀਰ ਵਿਚ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਵਿਖੇ ਲਿੱਧੜ ਦਰਿਆ ’ਚ ਸ਼ੁੱਕਰਵਾਰ ਡੁੱਬ ਰਹੇ 2 ਵਿਦੇਸ਼ੀਆਂ ਸਮੇਤ 5 ਸੈਲਾਨੀਆਂ ਦੀ ਜਾਨ ਬਚਾਉਣ ਪਿਛੋਂ ਇਕ ਗਾਈਡ ਖੁਦ ਡੁੱਬ ਗਿਆ ਅਤੇ ਉਸ ਦੀ ਲਾਸ਼ ਸ਼ਨੀਵਾਰ ਮਿਲੀ। ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਕਾਰਨ ਉਕਤ 5 ਵਿਅਕਤੀਆਂ ਦੀ ਕਿਸ਼ਤੀ ਦਰਿਆ ਵਿਚ ਡੁੱਬ ਗਈ। ਗਾਈਡ ਰਾਊਫ ਅਹਿਮਦ ਨੇ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਸਭ 5 ਵਿਅਕਤੀਆਂ ਨੂੰ ਬਚਾਅ ਲਿਆ ਪਰ ਉਹ ਖੁਦ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਊਫ ਅਹਿਮਦ ਨੇ ਕਸ਼ਮੀਰ ਵਿਚ ਆਏ ਸੈਲਾਨੀਆਂ ਪ੍ਰਤੀ ਸੱਚੀ ਮਹਿਮਾਨਨਿਵਾਜ਼ੀ ਵਾਲੀ ਭਾਵਨਾ ਵਿਖਾਈ। ਉਸਦੀ ਲਾਸ਼ ਸ਼ਨੀਵਾਰ ਸਵੇਰੇ ਭਿਵਾਨੀ ਪੁਲ ਕੋਲੋਂ ਮਿਲੀ। ਉਸਨੂੰ ਰਸਮੀ ਕਾਰਵਾਈਆਂ ਨਿਭਾਉਣ ਪਿੱਛੋਂ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਅਨੰਤਨਾਗ ਦੇ ਡਿਪਟੀ ਕਮਿਸ਼ਨਰ ਨੇ ਰਾਊਫ ਲਈ ਬਹਾਦਰੀ ਦੇ ਪੁਰਸਕਾਰ ਦੀ ਸਿਫਾਰਸ਼ ਕੀਤੀ ਹੈ। ਸੂਬੇ ਦੇ ਮੁੱਖ ਸਕੱਤਰ ਨੇ ਵੀ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਉਸਦੇ ਪਰਿਵਾਰ ਦੀ ਹਰ ਸੰਭਵ ਮਦਦ ਕੇਰਗਾ।

Inder Prajapati

This news is Content Editor Inder Prajapati