ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ

02/15/2021 11:32:57 AM

ਨਵੀਂ ਦਿੱਲੀ- ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਵਿਚ ਸ਼ਮੂਲੀਅਤ ਦੇ ਦੇਸ਼ ਹੇਠ ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ ਇਕ 21 ਸਾਲਾ ਪੌਣ-ਪਾਣੀ ਵਰਕਰ ਦਿਸ਼ਾ ਰਵੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਰਵੀ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਸਾਜਿਸ਼ ਰਚਣ ਅਤੇ ਖ਼ਾਲਿਸਤਾਨੀ ਅੰਦੋਲਨ ਵਿਚ ਭੂਮਿਕਾ ਨੂੰ ਲੈ ਕੇ ਜਾਂਚ ਕਰਨ ਲਈ 7 ਦਿਨ ਦੀ ਹਿਰਾਸਤ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

ਜਾਣੋ ਕੌਣ ਹੈ ਦਿਸ਼ਾ ਰਵੀ
ਦਿਸ਼ਾ ਰਵੀ ਬੈਂਗਲੁਰੂ ਦੇ ਇਕ ਨਿੱਜੀ ਕਾਲਜ ਤੋਂ ਬੀ.ਬੀ.ਏ. ਦੀ ਡਿਗਰੀ ਧਾਰਕ ਹੈ ਅਤੇ ਉਹ 'ਫ੍ਰਾਈਡੇਸ ਫਾਰ ਫਿਊਚਰ ਇੰਡੀਆ' ਨਾਮੀ ਸੰਗਠਨ ਦੀ ਸੰਸਥਾਪਤ ਮੈਂਬਰ ਵੀ ਹੈ। ਅੰਤਰਰਾਸ਼ਟਰੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵਾਂਗ ਦਿਸ਼ਾ ਰਵੀ ਵੀ ਵਾਤਾਵਰਣ ਕਾਰਕੁਨ ਹੈ। ਫ੍ਰਾਈਡੇਸ ਫਾਰ ਫਿਊਚਰ ਓਹੀ ਕੈਂਪੇਨ ਹੈ, ਜਿਸ ਰਾਹੀਂ ਗਰੇਟਾ ਨੇ ਪੂਰੀ ਦੁਨੀਆ 'ਚ ਸੁਰਖੀਆਂ ਬਟੋਰੀਆਂ ਸਨ। ਦਿਸ਼ਾ ਰਵੀ ਇਸ ਕੈਂਪੇਨ ਨਾਲ 2018 ਤੋਂ ਜੁੜੀ ਹੈ। ਇਸ ਕੈਂਪੇਨ ਰਾਹੀਂ ਦੁਨੀਆ ਭਰ ਦੇ ਵਾਤਾਵਰਣ ਨਾਲ ਜੁੜੇ ਮੁੱਦਿਆਂ 'ਤੇ ਮੁਹਿੰਮ ਚਲਾਈ ਜਾ ਰਹੀ ਹੈ।  

ਇਹ ਵੀ ਪੜ੍ਹੋ : ਗ੍ਰੇਟਾ ਦੇ ਦਸਤਾਵੇਜ਼ ਸ਼ੇਅਰ ਕਰਨ ’ਤੇ ਬੋਲੇ ਵਿਦੇਸ਼ ਮੰਤਰੀ,'ਟੂਲਕਿੱਟ' ਨੇ ਕੀਤੇ ਕਈ ਖੁਲਾਸੇ

ਇਹ ਹੈ ਟੂਲਕਿੱਟ ਨਾਲ ਜੁੜਿਆ ਵਿਵਾਦ
ਕਿਸਾਨ ਅੰਦੋਲਨ ਦੇ ਸਮਰਥਨ 'ਚ ਸਵੀਡਨ ਦੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਟਵੀਟ ਕੀਤਾ। ਟਵੀਟ 'ਚ ਅੰਦੋਲਨ ਕਿਵੇਂ ਕਰਨਾ ਹੈ, ਇਸ ਦੀ ਜਾਣਕਾਰੀ ਵਾਲਾ ਟੂਲਕਿੱਟ ਸਾਂਝਾ ਕੀਤਾ ਗਿਆ। ਟੂਲਕਿੱਟ 'ਚ ਕਿਸਾਨ ਅੰਦੋਲਨ ਨੂੰ ਵਧਾਉਣ ਲਈ ਹਰ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ 'ਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਤੋਂ ਮੰਗੀ ਜਾਣਕਾਰੀ

ਕੀ ਹੈ ਟੂਲਕਿੱਟ
'ਟੂਲਕਿੱਟ' ਇਕ ਡਿਜ਼ੀਟਲ ਹਥਿਆਰ ਹੈ, ਜਿਸ ਦੀ ਵਰਤੋਂ ਸੋਸ਼ਲ ਮੀਡੀਆ 'ਤੇ ਅੰਦੋਲਨ ਨੂੰ ਹਵਾ ਦੇਣ ਲਈ ਹੁੰਦੀ ਹੈ। ਪਹਿਲੀ ਵਾਰ ਅਮਰੀਕਾ 'ਚ ਬਲੈਕ ਲਾਈਵ ਮੈਟਰ ਅੰਦੋਲਨ ਦੌਰਾਨ ਇਕ ਦਾ ਨਾਂ ਸਾਹਮਣੇ ਆਇਆ ਸੀ। ਅਮਰੀਕੀ ਪੁਲਸ ਵਲੋਂ ਇਕ ਅਸ਼ਵੇਤ ਸ਼ਖਸ ਦਾ ਕਤਲ ਕੀਤੇ ਜਾਣ ਤੋਂ ਬਾਅਦ ਇਸ ਅੰਦੋਲਨ ਨੇ ਜਨਮ ਲਿਆ, ਜਿਸ ਨੂੰ ਪੂਰੀ ਦੁਨੀਆ ਦਾ ਸਮਰਥਨ ਮਿਲਿਆ। ਅਮਰੀਕਾ 'ਚ ਇਸ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਨੇ ਇਕ ਟੂਲਕਿੱਟ ਤਿਆਰ ਕੀਤੀ ਸੀ। ਇਸ 'ਚ ਅੰਦੋਲਨ 'ਚ ਹਿੱਸਾ ਕਿਵੇਂ ਲਿਆ ਜਾਵੇ, ਕਿਸ ਜਗ੍ਹਾ 'ਤੇ ਜਾਇਆ ਜਾਵੇ, ਪੁਲਸ ਐਕਸ਼ਨ 'ਤੇ ਕੀ ਕਰੀਏ? ਕਿਹੜੇ ਹੈਸ਼ਟੈਗ ਦੀ ਵਰਤੋਂ ਕਰੀਏ, ਜਿਸ ਨਾਲ ਵੱਧ ਲੋਕਾਂ ਤੱਕ ਗੱਲ ਪਹੁੰਚੇ ਸਮੇਤ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ

DIsha

This news is Content Editor DIsha