‘...ਤਾਂ ਇਸ ਤਰ੍ਹਾਂ ਰਚੀ ਗਈ ਸੀ ਟੂਲਕਿੱਟ ਰਾਹੀਂ ਦੇਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼’

02/21/2021 12:48:56 PM

ਨਵੀਂ ਦਿੱਲੀ (ਬਿਊਰੋ)– ਖਾਲਿਸਤਾਨੀ ਸਮਰਥਕ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਰਾਜਧਾਨੀ ਦਿੱਲੀ ਜ਼ਰੀਏ ਦੇਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਸੀ। ਇੰਨਾ ਹੀ ਨਹੀਂ ਇਹ ਸਾਜ਼ਿਸ਼ 26 ਜਨਵਰੀ ਤੋਂ ਬਾਅਦ 13 ਅਤੇ 14 ਫਰਵਰੀ ਨੂੰ ਵੀ ਰਚੀ ਗਈ ਸੀ। ਹਾਲਾਂਕਿ ਇਹ ਕੋਸ਼ਿਸ਼ ਨਾਕਾਮ ਹੋ ਗਈ, ਕਿਉਂਕਿ ਪੁਲਸ ਨੇ ਸਮੇਂ ਤੋਂ ਪਹਿਲਾਂ ਕਈ ਟਵਿੱਟਰ ਹੈਂਡਲ ਸਮੇਤ ਸੋਸ਼ਲ ਮੀਡੀਆ ਦੇ ਪੇਜਾਂ ਨੂੰ ਬੰਦ ਕਰ ਦਿੱਤਾ ਸੀ। ਇਸ ਸਾਜ਼ਿਸ਼ ’ਚ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਮੁੱਖ ਕੜੀ ਸੀ, ਜਿਸ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਟੂਲਕਿੱਟ ਨੂੰ ਦਿਸ਼ਾ ਦੀ ਦੋਸਤ ਗ੍ਰੇਟਾ ਥਨਬਰਗ ਨੇ ਜਨਤਕ ਕਰ ਦਿੱਤਾ, ਜਿਸ ਨਾਲ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ।

ਪੁਲਸ ਦੇ ਦਾਅਵਿਆਂ ਅਨੁਸਾਰ ਸਿਰਫ ਸੋਸ਼ਲ ਮੀਡੀਆ ਹੀ ਨਹੀਂ ਜ਼ਮੀਨੀ ਪੱਧਰ ’ਤੇ ਵੀ ਹਿੰਸਾ ਦੀ ਸਾਜ਼ਿਸ਼ ਨੂੰ ਐੱਸ. ਐੱਫ.ਜੇ. ਨੇ ਰਚਿਆ ਸੀ, ਜਿਸ ਲਈ ਦਿਸ਼ਾ ਰਵੀ ਦਾ ਸਾਥੀ ਸ਼ਾਂਤਨੂੰ ਗਣਤੰਤਰ ਦਿਵਸ ਦੌਰਾਨ ਮਹਾਰਾਸ਼ਟਰ ਤੋਂ ਦਿੱਲੀ ਆਇਆ ਸੀ ਅਤੇ 20 ਤੋਂ 27 ਜਨਵਰੀ ਵਿਚਾਲੇ ਲਗਾਤਾਰ ਬਾਰਡਰ ਵਾਲੇ ਇਲਾਕਿਆਂ ’ਚ ਗਿਆ ਸੀ ਅਤੇ ਉਸੇ ਨੇ ਅੰਦੋਲਨ ਵਿਚਾਲੇ ਕੁਝ ਲੋਕਾਂ ਨੂੰ ਇੰਡੀਆ ਗੇਟ, ਲਾਲ ਕਿਲੇ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਲਈ ਇਨਾਮ ਦਾ ਲਾਲਚ ਦਿੱਤਾ ਸੀ।

ਕੈਨੇਡਾ ਤੋਂ ਸੰਚਾਲਤ ਹੁੰਦੇ ਹਨ ਇਹ ਸੰਗਠਨ-
ਪੁਲਸ ਦੇ ਦਾਅਵੇ ਅਨੁਸਾਰ ਟੂਲਕਿੱਟ ਸੋਸ਼ਲ ਮੀਡੀਆ ’ਤੇ ਲੀਕ ਹੋ ਗਿਆ ਅਤੇ ਜਨਤਕ ਡੋਮੇਨ ’ਚ ਮੁਹੱਈਆ ਹੋ ਗਿਆ। ਉਸ ਨੂੰ ਡਿਲੀਟ ਕਰਨ ਦੀ ਯੋਜਨਾ ਵੀ ਪਹਿਲਾਂ ਤੋਂ ਹੀ ਬਣਾਈ ਗਈ ਸੀ। ਇਹ ਸੰਗਠਨ ਕੈਨੇਡਾ ਤੋਂ ਸੰਚਾਲਤ ਹੁੰਦੇ ਹਨ ਅਤੇ ਚਾਹੁੰਦੇ ਸਨ ਕਿ ਕੋਈ ਵਿਅਕਤੀ ਇੰਡੀਆ ਗੇਟ, ਲਾਲ ਕਿਲ੍ਹੇ ’ਤੇ ਝੰਡਾ ਲਹਿਰਾਏ। ਉਹ ਕਿਸਾਨਾਂ ਦੇ ਅੰਦੋਲਨ ਦੀ ਆੜ ’ਚ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਅਤੇ ਇਹੀ ਕਾਰਨ ਹੈ ਕਿ ਪੋਇਟਿਕ ਜਸਟਿਸ ਫਾਉਂਡੇਸ਼ਨ ਵੀ ਇਸ ’ਚ ਸ਼ਾਮਲ ਹਨ।

ਫੇਕ ਨਿਊਜ਼ ਦਾ ਲਿਆ ਗਿਆ ਸਹਾਰਾ ਅਤੇ ਹਥਕੰਡੇ ਵੀ ਅਪਣਾਏ ਗਏ-
ਦਿੱਲੀ ਪੁਲਸ ਨੇ ਐੱਫ. ਆਈ. ਆਰ. ਦੇ ਤਹਿਤ ਦਿਸ਼ਾ ਰਵੀ ਅਤੇ ਐੱਸ. ਐੱਫ. ਜੇ. ਦੀ ਐਕਟਿਵ ਟੀਮ ਨੇ ਆਪਣੀ ਨਾਪਾਕ ਸਾਜ਼ਿਸ਼ ਨੂੰ ਸਫਲ ਬਣਾਉਣ ਲਈ ਫੇਕ ਨਿਊਜ਼ ਨੂੰ ਕਈ ਵਾਰ ਸੋਸ਼ਲ ਮੀਡੀਆ ’ਤੇ ਪਾਇਆ, ਜਿਸ ਨਾਲ ਦੇਸ਼ ’ਚ ਵੱਖ-ਵੱਖ ਜਾਤੀਆਂ, ਧਰਮਾਂ ਦੇ ਲੋਕਾਂ ਵਿਚਾਲੇ ਨਫਰਤ ਫੈਲ ਸਕੇ। ਇੰਨਾ ਹੀ ਨਹੀਂ 26 ਜਨਵਰੀ ਦੀ ਹੋਈ ਹਿੰਸਾ ਤੋਂ ਬਾਅਦ ਵੀ ਇਹ ਲੋਕ ਫੇਕ ਨਿਊਜ਼ ਦਾ ਸਹਾਰਾ ਲੈਂਦੇ ਰਹੇ। ਇਸ ਦੌਰਾਨ 27 ਫਰਵਰੀ ਨੂੰ ਇਕ ਨਿਊਜ਼ ਚੱਲੀ, ਜਿਸ ’ਚ ਦਾਅਵਾ ਕੀਤਾ ਗਿਆ ਕਿ ਦਿੱਲੀ ਪੁਲਸ ਦੇ 200 ਜਵਾਨਾਂ ਨੇ ਅਸਤੀਫਾ ਦੇ ਦਿੱਤਾ ਹੈ। 26 ਜਨਵਰੀ ਤੋਂ ਬਾਅਦ 4 ਅਤੇ 5 ਫਰਵਰੀ ਨੂੰ ਵੀ ਟਵਿੱਟਰ ਸਟਾਰਮ ਭਾਵ ਟਵਿੱਟਰ ’ਤੇ ਟਵੀਟਸ ਦਾ ਹੜ੍ਹ ਲਿਆਉਣਾ ਸੀ ਪਰ ਪੁਲਸ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਇਕ ਵਾਰ ਫਿਰ ਕੀਤੀ ਗਈ ਸੀ ਕੋਸ਼ਿਸ਼, 13 ਅਤੇ 14 ਫਰਵਰੀ ਨੂੰ ਦਿੱਲੀ ਦੇ ਅੰਦਰ ਕਰਨੇ ਸੀ ਪ੍ਰਦਰਸ਼ਨ-
ਐੱਫ. ਆਈ. ਆਰ. ’ਚ ਇਹ ਦਾਅਵਾ ਕੀਤਾ ਗਿਆ ਹੈ ਕਿ 13 ਅਤੇ 14 ਫਰਵਰੀ ਨੂੰ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਮਾਹੌਲ ਬਣਾਉਣਾ ਸੀ ਜਾਂ ਕਿਤੇ ਨਾ ਕਿਤੇ ਪ੍ਰਦਰਸ਼ਨ ਕਰਨਾ ਸੀ। ਪੁਲਸ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਦੀ ਆੜ ’ਚ ਖਾਲਿਸਤਾਨੀ ਮਨਸੂਬਿਆਂ ਨੂੰ ਸਫਲ ਬਣਾਉਣ ਦੀ ਸਾਜ਼ਿਸ਼ ’ਚ ਭਾਰਤ ਵਿਰੁੱਧ ਆਰਥਿਕ ਜੰਗ ਛੇੜਣ ਦੀ ਸਾਜ਼ਿਸ਼ ਹੋਈ ਹੈ, ਜਿਸ ’ਚ ਕੁਝ ਭਾਰਤੀ ਕੰਪਨੀਆਂ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਾ ਸਿਰਫ ਭਾਰਤ ’ਚ ਸਗੋਂ ਵਿਦੇਸ਼ਾਂ ’ਚ ਵੀ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕੀਤੀ ਗਈ ਹੈ।

ਸਿੰਘੂ ਬਾਰਡਰ ’ਤੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੀਆਂ ਕਿਸਾਨ ਔਰਤਾਂ।

Tanu

This news is Content Editor Tanu