ਟਾਮ ਵਡੱਕਨ ਵੱਡੇ ਨੇਤਾ ਨਹੀਂ ਹਨ : ਰਾਹੁਲ ਗਾਂਧੀ

03/15/2019 3:34:56 PM

ਰਾਏਪੁਰ— ਕੇਰਲ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਟਾਮ ਵਡੱਕਨ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਵੱਡੇ ਨੇਤਾ ਨਹੀਂ ਹਨ। ਉਨ੍ਹਾਂ ਨੇ ਛੱਤੀਸਗੜ੍ਹ ਦੇ ਰਾਏਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਬਿਆਨ ਦਿੱਤਾ। ਕਾਂਗਰਸ ਪ੍ਰਧਾਨ ਹੈਲਥਕੇਅਰ ਪ੍ਰੋਫੈਸ਼ਨਲਜ਼ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਸਨ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਦੇ ਕਰੀਬੀ ਟਾਮ ਵਡੱਕਨ ਨੇ ਕਾਂਗਰਸ ਦੀਆਂ ਨੀਤੀਆਂ 'ਤੇ ਦੋਸ਼ ਲਗਾ ਕੇ ਭਾਜਪਾ ਜੁਆਇਨ ਕਰ ਲਈ ਸੀ।

ਰਾਹੁਲ ਨੇ ਪੱਤਰਕਾਰਾਂ ਦੇ ਸਵਾਲ 'ਤੇ ਕਿਹਾ,''ਵਡੱਕਨ। ਨਹੀਂ, ਨਹੀਂ ਵਡੱਕਨ ਇਕ ਵੱਡੇ ਨੇਤਾ ਨਹੀਂ ਹਨ।'' ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਫਰਕ ਨਹੀਂ ਪਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਰਲ ਦੇ ਸੀਨੀਅਰ ਲੀਡਰ ਟਾਮ ਵਡੱਕਨ ਨੇ ਕਾਂਗਰਸ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋਣ ਦੀ ਗੱਲ ਕਹਿ ਕੇ ਭਾਜਪਾ ਦਾ ਹੱਥ ਫੜਿਆ। ਉਹ ਕਾਂਗਰਸ ਦੇ ਬੁਲਾਰੇ ਵੀ ਰਹਿ ਚੁਕੇ ਹਨ। ਭਾਜਪਾ 'ਚ ਸ਼ਾਮਲ ਹੋਣ ਦੇ ਨਾਲ ਹੀ ਟਾਮ ਵਡੱਕਨ ਨੇ ਕਾਂਗਰਸ 'ਤੇ ਕਈ ਹਮਲੇ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ,''ਕਾਂਗਰਸ ਨੇ ਸਰਜੀਕਲ ਸਟਰਾਈਕ ਦੇ ਸਬੂਤ ਮੰਗੇ, ਜਿਸ ਤੋਂ ਮੈਂ ਦੁਖੀ ਹੋਇਆ। ਮੈਂ ਕਾਂਗਰਸ ਨੂੰ 20 ਸਲ ਸੇਵਾ ਦਿੱਤੀ ਪਰ ਉੱਥੇ ਯੂਜ਼ ਐਂਡ ਥਰੋਅ ਦੀ ਨੀਤੀ ਹੈ।'' ਉਨ੍ਹਾਂ ਨੇ ਕਿਹਾ ਸੀ,''ਮੇਰੇ ਕੋਲ ਬਦਲ ਨਹੀਂ ਸੀ। ਕਾਂਗਰਸ ਨੇ ਫੌਜ ਅਤੇ ਪੁਲਵਾਮਾ ਹਮਲੇ 'ਤੇ ਸਵਾਲ ਚੁੱਕੇ। ਦੇਸ਼ ਦੇ ਖਿਲਾਫ ਰੁਖ ਅਪਣਾਇਆ, ਜਿਸ ਤੋਂ ਮੈਂ ਦੁਖੀ ਹੋਇਆ।''

DIsha

This news is Content Editor DIsha