ਸਾਬਰਮਤੀ ਆਸ਼ਰਮ ਪਹੁੰਚੇ ਨੇਤਨਯਾਹੂ, ਮੋਦੀ ਨੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ, ਚਲਾਇਆ ਚਰਖਾ

01/17/2018 3:03:08 PM

ਅਹਿਮਦਾਬਾਦ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਆਪਣੇ ਹਮ-ਅਹੁਦਾ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਅੱਜ ਅਹਿਮਦਾਬਾਦ ਹਵਾਈ ਅੱਡੇ 'ਤੇ ਸਵਾਗਤ ਕੀਤਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤੱਕ ਅੱਠ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ ਹਵਾਈ ਅੱਡੇ 'ਤੇ ਕਲਾਕਾਰਾਂ ਨੇ ਭਾਰਤੀ ਸੱਭਿਆਚਾਰ ਨੂੰ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਨੂੰ ਸਾਰੀਆਂ ਝਾਕੀਆਂ ਬਾਰੇ ਜਾਣਕਾਰੀ ਦਿੱਤੀ। ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਝਾਕੀਆਂ ਦਾ ਆਨੰਦ ਲਿਆ ਅਤੇ ਕਲਾਕਾਰਾਂ ਕੋਲ ਜਾ ਕੇ ਫੋਟੋ ਵੀ ਖਿਚਵਾਈਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 13 ਸਤੰਬਰ 2017 ਨੂੰ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਉਦਘਾਟਨ ਕਰਨ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨਾਲ ਵੀ ਸਾਬਰਮਤੀ ਆਸ਼ਰਮ ਤੱਕ ਰੋਡ ਸ਼ੋਅ ਕੀਤਾ ਸੀ।


- ਨੇਤਨਯਾਹੂ ਆਪਣੀ ਪਤਨੀ ਸਾਰਾ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਸਾਬਰਮਤੀ ਆਸ਼ਰਮ ਗਏ। ਸੂਤ ਦੀ ਮਾਲਾ ਪਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। 
- ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
- ਨੇਤਨਯਾਹੂ ਅਤੇ ਸਾਰਾ ਨੇ ਇਸ ਦੌਰਾਨ ਚਰਖਾ ਵੀ ਚਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਸਾਬਰਮਤੀ ਆਸ਼ਰਮ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ।

- ਨੇਤਨਯਾਹੂ ਅਤੇ ਸਾਰਾ ਨੇ ਆਸ਼ਰਮ 'ਤ ਪਤੰਗ ਵੀ ਉਡਾਈ।

ਧੋਲੇਰਾ 'ਚ ਹੋਇਆ ਆਈਕ੍ਰਿਏਟ ਦਾ ਉਦਘਾਟਨ
ਮੋਦੀ ਅਤੇ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਨੇਤਨਯਾਹੂ ਇਥੇ ਆਪਣੀ ਯਾਤਰਾ ਦੇ ਦੌਰਾਨ ਇਕ ਸਨਤਕਾਰ ਅਤੇ ਉਦਯੋਗਿਕ ਕੇਂਦਰ ਦੇਸ਼ ਦੇ ਹਵਾਲੇ ਕੀਤਾ। ਉਦਯੋਗਪਤੀਆਂ ਨੂੰ ਅੱਗੇ ਵਧਾਉਣ ਲਈ ਗੁਜਰਾਤ ਸਰਕਾਰ ਦੀ ਪਬਲਿਕ ਅਤੇ ਪ੍ਰਾਈਵੇਟ ਭਾਈਵਾਲੀ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਐਂਟਰਪ੍ਰੈਨਯੋਰਸ਼ਿਪ ਐਂਡ ਟੈਕਨਾਲੋਜੀ(ਆਈਸੀਟੀ) ਦੀ ਸਥਾਪਨਾ ਕੀਤੀ ਗਈ ਹੈ। ਇਹ ਉੱਦਮੀਆਂ ਨੂੰ ਫੰਡ, ਥਾਵਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰੇਗੀ।
ਦੋਵੇਂ ਪ੍ਰਧਾਨ ਮੰਤਰੀ ਦੋਵਾਂ ਦੇਸ਼ਾਂ ਦੇ 38 ਪ੍ਰਜੈਕਟਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ 'ਚ 18 ਪ੍ਰੋਜੈਕਟ ਭਾਰਤ ਦੇ ਅਤੇ 20 ਇਜ਼ਰਾਇਲ ਦੇ ਹਨ। ਸਤੰਬਰ 2012 'ਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਆਈ.ਸੀ.ਟੀ. ਦੇ ਕੈਂਪਸ ਲਈ ਦੇਵ ਧੋਲੇਰਾ 'ਚ 40 ਏਕੜ ਜ਼ਮੀਨ ਦੀ ਪੂਜਾ ਕੀਤੀ ਸੀ।