ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੱਢੀਆਂ 454 ਆਸਾਮੀਆਂ, 25 ਮਈ ਆਖਰੀ ਤਾਰੀਖ (ਵੀਡੀਓ)

05/22/2018 1:21:21 PM

ਨਵੀਂ ਦਿੱਲੀ—ਸ਼ੋਅ 'ਜੋਬ ਜੰਕਸ਼ਨ' ਵਿਚ ਤੁਹਾਡਾ ਸੁਆਗਤ ਹੈ। ਉਮੀਦਵਾਰਾਂ ਲਈ ਖਾਸ ਗੱਲ ਇਹ ਹੈ ਕਿ 'UPSC' ਯਾਨੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੁਲ 454 ਆਸਾਮੀਆਂ ਲਈ ਨੌਕਰੀਆਂ ਕੱਢੀਆਂ ਹਨ। ਰੇਲਵੇ ਵਿਭਾਗ ਚ ਅਸਿਸਟੈਂਟ ਡਿਵੀਜ਼ਨਲ ਮੈਡੀਕਲ ਅਫਸਰ , ਇੰਡੀਅਨ ਆਰਡੀਨੈਂਸ ਫੈਕਟਰੀਜ਼ ਹੈਲਥ ਸਰਵਿਸਜ਼ ਚ ਜੂਨੀਅਰ ਸਕੇਲ ਪੋਸਟ ਅਤੇ ਸੈਂਟਰਲ ਹੈਲਥ ਸਰਵਿਸਜ਼ ਵਿਭਾਗ ਚ ਜੂਨੀਅਰ ਸਕੇਲ ਪੋਸਟ ਆਸਾਮੀਆਂ ਸ਼ਾਮਿਲ ਹਨ। ਜਿਨ੍ਹਾਂ ਉਮੀਦਵਾਰਾਂ ਨੇ MBBS ਦੇ ਫਾਈਨਲ ਪੇਪਰ ਵਿੱਚ ਅਪੀਅਰ ਹੋਣਾ ਹੈ ਜਾਂ ਹੋ ਚੁੱਕੇ ਹਨ, ਦੋਵੇਂ ਹੀ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਨੇ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਕ 25 ਮਈ ਸ਼ਾਮ 6 ਵਜੇ ਤਕ ਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ UPSC ਦੀ ਵੈਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਇਟ -  www.upsc.gov.in
ਕੁੱਲ ਅਸਾਮੀਆਂ— 454 
ਅਹੁਦਿਆਂ ਦਾ ਵੇਰਵਾ—
ਰੇਲਵੇ ਵਿਭਾਗ ਚ ਅਸਿਸਟੈਂਟ ਡਿਵੀਜ਼ਨਲ ਮੈਡੀਕਲ ਅਫਸਰ ਦੀਆ 300 ਅਸਾਮੀਆਂ
ਇੰਡੀਅਨ ਆਰਡੀਨੈਂਸ ਫੈਕਟਰੀਜ਼ ਹੈਲਥ ਸਰਵਿਸਜ਼ ਚ ਜੂਨੀਅਰ ਸਕੇਲ ਪੋਸਟ ਦੀਆ 16 ਅਸਾਮੀਆਂ
ਸੈਂਟਰਲ ਹੈਲਥ ਸਰਵਿਸਜ਼ ਵਿਭਾਗ ਚ ਜੂਨੀਅਰ ਸਕੇਲ ਪੋਸਟ ਦੀਆ 138 ਅਸਾਮੀਆਂ
ਉਮਰ ਹੱਦ — ਉਮੀਦਵਾਰ ਦੀ ਉਮਰ 1 ਅਗਸਤ, 2018 ਨੂੰ 32 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਅਰਜ਼ੀ ਫੀਸ—ਔਰਤਾਂ , SC /ST ਤੇ PH (ਫਿਜੀਕਲੀ ਹੈਂਡੀਕੈਪਡ ) ਵਰਗ ਪਾਸੋ ਅਰਜੀ ਦੀ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ ਜਦਕਿ ਬਾਕੀ ਉਮੀਦਵਾਰਾਂ ਲਈ ਇਸ ਨੌਕਰੀ ਲਈ ਅਰਜੀ ਲਾਉਣ ਦੀ ਫ਼ੀਸ 200 ਰੁਪਏ ਹੋਵੇਗੀ।
ਤਨਖ਼ਾਹ —
ਆਖਰੀ ਤਾਰੀਕ - 25 ਮਈ, 2018
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।