ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਕੇਂਦਰੀ ਬਲਾਂ ''ਚ ਭਰਤੀਆਂ, 21 ਮਈ ਆਖਰੀ ਤਾਰੀਖ

05/19/2018 3:52:46 PM

ਨਵੀਂ ਦਿੱਲੀ— ਸ਼ੋਅ ਜਾਬ ਜੰਕਸ਼ਨ ਵਿਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਨੌਕਰੀ ਦਾ ਜਿਹੜਾ ਮੌਕਾ ਦੱਸ ਰਹੇ ਹਾਂ, ਉਸ ਲਈ ਤੁਹਾਨੂੰ ਹੁਣੇ ਤੋਂ ਹੀ ਕੋਸ਼ਿਸ਼ ਸ਼ੁਰੂ ਕਰਨੀ ਪਵੇਗੀ ਕਿਉਕਿ ਇਸ ਨੌਕਰੀ ਲਈ ਅਰਜ਼ੀਆਂ ਲਗਾਉਣ ਦਾ ਸਿਰਫ ਦੋ ਦਿਨ ਦਾ ਸਮਾਂ ਬਚਿਆ ਹੈ। ਯਾਨੀ ਇਨ੍ਹਾਂ ਨੌਕਰੀਆਂ ਲਈ ਅਰਜ਼ੀਆਂ ਲਗਾਉਣ ਦੀ ਆਖਰੀ ਤਾਰੀਕ 21 ਮਈ ਸ਼ਾਮ 6 ਵਜੇ ਤਕ ਹੈ ਅਤੇ ਇਹ ਨੌਕਰੀਆਂ ਹਨ ਦੇਸ਼ ਦੇ ਕੇਂਦਰੀ ਪੁਲਸ ਬਲਾਂ ਵਿਚ ਜਵਾਨ ਦੇ ਤੌਰ 'ਤੇ ਭਰਤੀ ਹੋਣ ਦੀਆਂ। 
ਯੂ. ਪੀ. ਐੱਸ. ਸੀ. ਯਾਨੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੇਂਦਰੀ ਬਲਾਂ ਵਿਚ ਭਰਤੀ ਦੀਆਂ 398 ਆਸਾਮੀਆਂ ਲਈ ਨੌਕਰੀਆਂ ਕੱਢੀਆਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।

ਵੈਬਸਾਈਟ— https://upsconline.nic.in/
ਵਿਦਿਅਕ ਯੋਗਤਾ - ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਜਾਂ ਇਸ ਦੇ ਬਰਾਬਰ ਦੀ ਡਿਗਰੀ ਹਾਸਲ ਕਰਨ ਵਾਲੇ ਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ- 
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਕੇਂਦਰੀ ਬਲਾਂ 'ਚ ਭਰਤੀਆਂ
ਕੁੱਲ ਆਸਾਮੀਆਂ - 398 
ਬੀ. ਐੱਸ. ਐੱਫ. ਦੀਆਂ - 60 ਆਸਾਮੀਆਂ
ਸੀ. ਆਰ. ਪੀ. ਐੱਫ. ਦੀਆਂ - 179 ਆਸਾਮੀਆਂ
ਸੀ. ਆਈ. ਐੱਸ. ਐੱਫ. ਦੀਆਂ - 84 ਆਸਾਮੀਆਂ
ਆਈ. ਟੀ. ਬੀ. ਪੀ. ਦੀਆਂ - 46 ਆਸਾਮੀਆਂ
ਐੱਸ. ਐੱਸ. ਬੀ. ਦੀਆਂ - 29 ਆਸਾਮੀਆਂ
ਉਮਰ ਦੀ ਹੱਦ - 20 ਤੋਂ 25 ਸਾਲ (1 ਅਗਸਤ ਨੂੰ 20 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਵਾਲੇ ਨੌਜਵਾਨ ਜਾਂ ਮੁਟਿਆਰਾਂ ਇਨ੍ਹਾਂ ਨੌਕਰੀਆਂ ਲਈ ਅਪਲਾਈ ਕਰ ਸਕਦੀਆਂ ਹਨ)
ਆਖਰੀ ਤਾਰੀਕ—  21 ਮਈ, 2018, ਸ਼ਾਮ 6 ਵਜੇ ਤਕ ਹੈ
ਅਰਜ਼ੀ ਫੀਸ— ਔਰਤਾਂ ਅਤੇ ਐੱਸ. ਸੀ. ਐੱਸ. ਟੀ ਵਰਗ ਨੂੰ ਛੱਡ ਕੇ ਬਾਕੀ ਦੇ ਵਰਗਾਂ ਲਈ ਇਨ੍ਹਾਂ ਨੌਕਰੀਆਂ ਨੂੰ ਅਰਜ਼ੀ ਲਗਾਉਣ ਦੀ ਫੀਸ 200 ਰੁਪਏ ਹੋਵੇਗੀ। 
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।