ਨੈਸ਼ਨਲ ਫਰਟੀਲਾਈਜ਼ਰਜ਼ 'ਚ ਨਿਕਲੀਆਂ ਨੌਕਰੀਆਂ, 16,400 ਤੱਕ ਹੋਵੇਗੀ ਸੈਲਰੀ (ਵੀਡੀਓ)

05/23/2018 1:00:23 PM

ਨਵੀਂ ਦਿੱਲੀ— ਸ਼ੋਅ ਜੋਬ ਜੰਕਸ਼ਨ ਵਿਚ ਤੁਹਾਡਾ ਸੁਆਗਤ ਹੈ। ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਨੇ ਨਾਨ ਐਕਜ਼ੀਕਿਊਟਿਵ ਅਹੁਦੇ ਲਈ 129 ਉਮੀਦਵਾਰਾਂ ਪਾਸੋ ਅਰਜ਼ੀਆਂ ਮੰਗੀਆਂ ਹਨ। ਜਿਸ ਵਿੱਚ ਜੂਨੀਅਰ ਇੰਜੀਨੀਅਰ ਅਸਿਸਟੈਂਟ ਗ੍ਰੇਡ ਅਤੇ ਫਾਇਰਮੈਨ ਦੀਆਂ 2 ਅਸਾਮੀਆਂ ਸ਼ਾਮਿਲ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਅਹੁਦੇ ਦੇ ਮੁਤਾਬਕ ਵੱਖ-ਵੱਖ ਹੈ।  ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਹੋਣੀ ਜ਼ਰੂਰੀ ਹੈ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਰੀਕ 17 ਜੂਨ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਦੀ ਵੈਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਇਟ —  http://www.nationalfertilizers.com/
ਵਿੱਦਿਅਕ ਯੋਗਤਾ —
10ਵੀ ਪਾਸ ਹੋਣਾ ਜਾਂ ਕਿਸੀ ਵੀ ਮਾਨਤਾ ਪ੍ਰਾਪਤ ਸਿੱਖਿਆ ਸੰਸਥਾ ਤੋਂ 6 ਮਹੀਨੇ ਦਾ ਕੋਰਸ ਕੀਤਾ ਹੋਣਾ ਜਰੂਰੀ ਹੈ ਅਤੇ ਜੂਨੀਅਰ ਇੰਜੀਨੀਅਰ ਅਸਿਸਟੈਂਟ ਗ੍ਰੇਡ 2 ਅਹੁਦੇ ਨਾਲ ਸੰਬੰਧਿਤ ਉਮੀਦਵਾਰਾਂ ਕੋਲ 3 ਸਾਲ ਦਾ ਡਿਪਲੋਮਾ ਹੋਣਾ ਲਾਜ਼ਮੀ ਹੈ। 
ਅਹੁਦਿਆਂ ਦਾ ਵੇਰਵਾ—...
1. ਨਾਨ ਐਕਜ਼ੀਕਿਊਟਿਵ ਅਹੁਦੇ ਲਈ 129 ਅਸਾਮੀਆਂ 
2. ਜੂਨੀਅਰ ਇੰਜੀਨੀਅਰ ਅਸਿਸਟੈਂਟ ਗ੍ਰੇਡ 2 ਦੀਆ 127 ਅਸਾਮੀਆਂ 
3. ਫਾਇਰਮੈਨ ਦੀਆਂ 2 ਅਸਾਮੀਆਂ 
ਉਮਰ ਹੱਦ — ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਵੇ ।
ਅਰਜ਼ੀ ਫੀਸ— ਓ. ਬੀ. ਸੀ. ਤੇ ਜਨਰਲ ਕੋਟੇ ਲਈ ਅਰਜੀ ਫੀਸ 235 ਰੁਪਏ, SC /ST,PWD ਤੇ ਐਕਸ ਸਰਵਿਸਮੈਨ ਪਾਸੋ ਅਰਜੀ ਦੀ ਕੋਈ ਫੀਸ ਨਹੀਂ ਹੈ। 
ਆਖਰੀ ਤਾਰੀਕ- 17 ਜੂਨ, 2018
ਕਿੰਨੀ ਹੋਵੇਗੀ ਤਨਖ਼ਾਹ- 9000/- ਤੋਂ 16,400/- ਰੁਪਏ
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਆਫੀਸ਼ੀਅਲ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।