'ਜੀ.ਟੀ.ਬੀ.ਐੈੱਚ. 'ਚ ਨੌਕਰੀਆਂ ਦਾ ਖਾਸ ਮੌਕਾ, 67 ਹਜ਼ਾਰ ਤੋਂ ਵਧ ਹੋਵੇਗੀ ਸੈਲਰੀ (ਵੀਡੀਓ)

06/23/2018 10:37:52 AM

ਨਵੀਂ ਦਿੱਲੀ— ਬੇਰੁਜ਼ਗਾਰ ਨੌਜਵਾਨਾਂ ਲਈ 'ਗੁਰੂ ਤੇਗ ਬਹਾਦੁਰ ਹਸਪਤਾਲ', ਨਵੀਂ ਦਿੱਲੀ, ਐੱਮ.ਬੀ.ਏ, ਪੋਸਟ ਗ੍ਰੈਜੂਏਟ ਤੇ ਡਿਪਲੋਮਾ ਹੋਲਡਰ ਉਮੀਦਵਾਰਾਂ ਲਈ ਨੌਕਰੀ ਦਾ ਵਧੀਆ ਮੌਕਾ ਲੈ ਕੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ 'ਚ 'ਸੀਨੀਅਰ ਰੈਜੀਡੇਂਸ' ਦੀਆਂ 109 ਪੋਸਟਾਂ ਦਾ ਮੌਕਾ ਨਿਕਲਿਆ ਹੈ। ਇਸ ਨੌਕਰੀ ਲਈ ਉਮੀਦਵਾਰ ਦੀ ਉਮਰ 40 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਫ਼ੀਸ ਜਨਰਲ ਵਰਗ ਲਈ 500 ਰੁਪਏ ਤੇ ਹੋਰ ਵਰਗਾਂ ਤੋਂ ਅਰਜ਼ੀ ਦੀ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ 67,700 ਰੁਪਏ ਦਿੱਤੀ ਜਾਵੇਗੀ। ਇਸ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਉਨ੍ਹਾਂ ਵੱਲੋਂ ਇੰਟਰਵਿਊ 'ਚ ਕੀਤੇ ਵਧੀਆ ਪ੍ਰਦਰਸ਼ਨ ਤੇ ਨਿਰਭਰ ਕਰੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Guru Teg Bahadur Hospital' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— www.gtbhospital-gnctd.com 
ਕੁੱਲ ਪੋਸਟਾਂ - 109
ਵਿੱਦਿਅਕ ਯੋਗਤਾ - ਐੱਮ.ਬੀ.ਏ, ਪੋਸਟ ਗ੍ਰੈਜੂਏਟ ਤੇ ਡਿਪਲੋਮਾ ਹੋਲਡਰ
ਉਮਰ ਹੱਦ - 40 ਸਾਲ
ਅਰਜ਼ੀ ਫ਼ੀਸ- ਜਨਰਲ ਵਰਗ ਲਈ - 500 ਰੁਪਏ
ਹੋਰਨਾਂ ਵਰਗਾ ਤੋਂ ਅਰਜ਼ੀ ਦੀ ਕੋਈ ਫ਼ੀਸ ਨਹੀਂ
ਤਨਖ਼ਾਹ - 67,700 ਰੁਪਏ
ਇੰਟਰਵਿਊ - 26 ਤੋਂ 28 ਜੂਨ
ਵਧੇਰੇ ਜਾਣਕਾਰੀ  ਤੁਸੀਂ— www.gtbhospital-gnctd.com ਦੀ ਵੈੱਬਸਾਈਟ ਤੋਂ ਹਸਿਲ ਕਰ ਸਕਦੇ ਹੋ |