ਨਕਸਲੀਆਂ ਨਾਲ ਕੀਤੇ ਮੁਕਾਬਲੇ ''ਚ 1 ਜਵਾਨ ਜ਼ਖਮੀ

01/19/2017 5:25:01 PM

ਛੱਤੀਸਗੜ੍ਹ— ਛੱਤੀਸਗੜ੍ਹ ਦੇ ਅਬੂਝਮਾੜ ਇਲਾਕੇ ''ਚ ਨਕਸਲੀਆਂ ਦਾ ਮੁਕਾਬਲਾ ਕਰਨ ਨਾਲ ਇਕ ਜਵਾਨ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਜ਼ਿਲਾ ਪੁਲਸ ਫੌਜ ਅਤੇ ਸੀਮਾ ਸੁੱਰਖਿਆ ਫੌਜ ਦੀ ਸੰਯੁਕਤ ਟੀਮ ਅੱਜ ਸਵੇਰੇ ਸਰਚਿੰਗ ''ਤੇ ਨਿਕਲੀ ਸੀ। ਕੋਡੇਨਾਰ ਜੰਗਲ ''ਚ ਨਕਸਲੀਆਂ ਨਜ਼ਰ ਟਿਕਾ ਕੇ ਬੈਠੇ ਸਨ। ਜਿਸ ਤਰ੍ਹਾਂ ਹੀ ਪੁਲਸ ਪਾਰਟੀ ਪੁੱਜੀ, ਉਨ੍ਹਾਂ ਨੇ ਹਮਲਾ ਕਰ ਦਿੱਤਾ। ਜਵਾਨਾਂ ਨੇ ਵੀ ਮੋਰਚਾ ਸੰਭਾਲ ਕੇ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ''ਚ ਜ਼ਿਲਾ ਪੁਲਸ ਫੌਜ ਜਵਾਨ ਸੰਤੋਸ਼ ਦੇ ਪੇਟ ''ਚ ਗੋਲੀ ਲੱਗ ਗਈ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਸਾਥੀ ਜਵਾਨਾਂ ਨੇ ਮੌਕੇ ''ਤੇ ਹੀ ਜ਼ਖਮੀ ਜਵਾਨ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਹੈ ਪਰ ਅਜੇ ਤੱਕ ਵੀ ਪਾਰਟੀ ਹੈੱਡਕੁਆਰਟਰ ਨਹੀਂ ਪੁੱਜੀ। ਘਟਨਾ ਸਥਾਨ ਦੀ ਸਰਚਿੰਗ ''ਤੇ ਪੁਲਸ ਨੇ ਨਕਸਲੀਆਂ ਦਾ ਖਾਣਾ ਬਣਾਉਣ ਦਾ ਸਮਾਨ ਅਤੇ ਡੱਬਾ ਬੰਬ ਬਰਾਮਦ ਕਰ ਲਏ ਹਨ। ਪੁਲਸ ਅਧਿਕਾਰੀ ਅਭਿਸ਼ੇਕ ਮੀਨਾ ਦੱਸਿਆ ਕਿ ਜਵਾਨ ਦੀ ਹਾਲਤ ਸਥਿਰ ਹੈ। ਪਾਰਟੀ ਨੂੰ ਹੈੱਡਕੁਆਰਟਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।