ਯੂ.ਪੀ ਦੇ ਸਾਬਕਾ CM ਐਨ.ਡੀ ਤਿਵਾਰੀ ਦੀ ਹਾਲਤ ਵਿਗੜੀ, ਆਈ.ਸੀ.ਯੂ 'ਚ ਭਰਤੀ

11/19/2017 11:39:07 AM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਐਨ.ਡੀ ਤਿਵਾਰੀ ਨੂੰ ਇਕ ਨਿੱਜੀ ਹਸਪਤਾਲ 'ਚ ਫਿਜ਼ਿਓਥੈਰੇਪੀ ਕਰਵਾਏ ਜਾਣ ਦੌਰਾਨ ਪ੍ਰਤੀਕਿਰਿਆ ਦੇਣੀ ਬੰਦ ਕਰ ਦਿੱਤੀ, ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਹਾਇਕ ਨੇ ਇਹ ਜਾਣਕਾਰੀ ਦਿੱਤੀ। 92 ਸਾਲਾ ਨੇਤਾ ਨੂੰ ਦਿਮਾਗੀ ਦੌਰਾ ਆਉਣ ਦੇ ਬਾਅਦ 20 ਸਿਤੰਬਰ ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਸਹਾਇਕ ਨੇ ਕਿਹਾ ਕਿ ਸ਼ਾਮ 4 ਵਜੇ ਜਦੋਂ ਤਿਵਾਰੀ ਜੀ ਦੀ ਫਿਜ਼ਿਓਥੈਰੇਪੀ ਚੱਲ ਰਹੀ ਸੀ, ਉਦੋਂ ਉਨ੍ਹਾਂ ਨੇ ਪ੍ਰਤੀਕਿਰਿਆ ਦੇਣੀ ਬੰਦ ਕਰ ਦਿੱਤੀ। ਉਥੇ ਮੌਜੂਦ ਉਨ੍ਹਾਂ ਦੇ ਬੇਟੇ ਰੋਹਿਤ ਸ਼ੇਖਰ ਤਿਵਾਰੀ ਨੇ ਤੁਰੰਤ ਡਾਕਟਰਾਂ ਦੀ ਟੀਮ ਨੂੰ ਸੂਚਿਤ ਕੀਤਾ। ਇਸ ਦੇ ਬਾਅਦ ਤਿਵਾਰੀ ਨੂੰ ਆਈ.ਸੀ.ਯੂ 'ਚ ਭਰਤੀ ਕੀਤਾ ਗਿਆ ਹੈ।