ਤੀਸ ਹਜ਼ਾਰੀ ਕੋਰਟ ਮਾਮਲਾ : ਦਿੱਲੀ 'ਚ ਵਕੀਲਾਂ ਦੀ ਹੜਤਾਲ ਖਤਮ

11/15/2019 6:49:42 PM

ਨਵੀਂ ਦਿੱਲੀ — ਦਿੱਲੀ 'ਚ ਵਕੀਲਾਂ ਦੀ ਹੜਤਾਲ ਖਤਮ ਹੋ ਗਈ ਹੈ। ਦਿੱਲੀ ਡਿਸਟ੍ਰਿਕਟ ਬਾਰ ਕੋਆਰਡੀਨੇਸ਼ਨ ਕਮੇਟੀ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਵਕੀਲ ਸ਼ਨੀਵਾਰ ਨੂੰ ਕੰਮ 'ਤੇ ਪਰਤਣਗੇ। ਦੱਸ ਦਈਏ ਕਿ 2 ਨਵੰਬਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪੁਲਸ ਨਾਲ ਝੜਪ ਤੋਂ ਬਾਅਦ ਵਕੀਲ 3 ਨਵੰਬਰ ਤੋਂ ਹੜਤਾਲ 'ਤੇ ਸਨ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਤੀਜ਼ ਹਜ਼ਾਰੀ ਅਦਾਲਤ 'ਚ ਵਕੀਲਾਂ ਅਤੇ ਪੁਲਸ ਵਿਚਾਲੇ ਝੜਪ ਦੇ ਵਿਰੋਧ 'ਚ ਰਾਸ਼ਟਰੀ ਰਾਜਧਾਨੀ ਦੀ ਸਾਰੀਆਂ 6 ਜ਼ਿਲਾ ਅਦਾਲਤਾਂ 'ਚ ਵਕੀਲਾਂ ਦਾ ਕੰਮ ਤੋਂ ਬਾਇਕਾਟ ਕਰਨ ਦਾ ਐਲਾਨ ਕੀਤਾ ਸੀ। ਅਦਾਲਤਾਂ ਦਾ ਕੰਮ ਕਾਰਜ 11 ਦਿਨ ਠੱਪ ਰਿਹਾ। ਬਿਹਾਰ ਦੇ ਮੁਜ਼ੱਫਰਪੁਰ 'ਚ ਇਕ ਸ਼ੈਲਟਰ ਹਾਊਸ 'ਚ ਕਈ ਲੜਕੀਆਂ ਦੇ ਕਥਿਤ ਯੌਨ ਉਤਪੀੜਨ ਦੇ ਮਾਮਲੇ 'ਚ ਫੈਸਲੇ ਸਣੇ ਕਈ ਅਹਿਮ ਮਾਮਲਿਆਂ ਨੂੰ ਵਕੀਲਾਂ ਦੇ ਗੈਰ-ਹਾਜ਼ਰ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਵਿਵਾਦ ਨੂੰ ਹੱਲ ਕਰਨ ਲਈ ਐਤਵਾਰ ਨੂੰ ਸਾਰੇ ਜ਼ਿਲਾ ਅਦਾਲਤਾਂ ਦੀ ਐਸੋਸੀਏਸ਼ਨਾਂ ਦੇ ਮੈਂਬਰਾਂ, ਦਿੱਲੀ ਪੁਲਸ ਦੇ ਨੁਮਾਇੰਦੇ ਅਤੇ ਉਪ ਰਾਜਪਾਲ ਅਨਿਲ ਬੈਜਲ ਵਿਚਾਲੇ ਹੋਈ ਬੈਠਕ ਅਸਫਲ ਰਹੀ।

Inder Prajapati

This news is Content Editor Inder Prajapati