ਤੀਸ ਹਜ਼ਾਰੀ ਮਾਮਲਾ : ਪੁਲਸ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਕੀਤੀ ਖਾਰਜ

11/06/2019 4:30:44 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਵਕੀਲਾਂ ਵਿਰੁੱਧ ਕਾਰਵਾਈ 'ਤੇ ਆਪਣੇ ਰੁਖ ਨੂੰ ਨਾ ਬਦਲਦੇ ਹੋਏ ਦਿੱਲੀ ਪੁਲਸ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਸਾਫ਼ ਕਿਹਾ ਹੈ ਕਿ ਵਕੀਲਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਦੂਜੀ ਅਰਜ਼ੀ ਵੀ ਖਾਰਜ ਕਰ ਦਿੱਤੀ ਗਈ ਹੈ। ਇਸ 'ਚ ਸਾਕੇਤ ਕੋਰਟ ਵਾਲੀ ਘਟਨਾ 'ਤੇ ਐੱਫ.ਆਈ.ਆਰ. ਦਰਜ ਕਰਨ ਦੀ ਮਨਜ਼ੂਰੀ ਮੰਗੀ ਸੀ। ਦੱਸਣਯੋਗ ਹੈ ਕਿ ਵਕੀਲਾਂ ਅਤੇ ਪੁਲਸ ਦਰਮਿਆਨ ਟਕਰਾਅ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਇਸ 'ਚ ਗ੍ਰਹਿ ਮੰਤਰਾਲੇ ਨੇ ਕੋਰਟ ਤੋਂ 3 ਨਵੰਬਰ ਨੂੰ ਜਾਰੀ ਕੀਤੇ ਗਏ ਉਸ ਦੇ ਆਦੇਸ਼ 'ਤੇ ਸਫ਼ਾਈ ਮੰਗੀ ਸੀ। ਮੰਤਰਾਲੇ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ ਵਕੀਲਾਂ ਵਿਰੁੱਧ ਕਾਰਵਾਈ ਨਹੀਂ ਕਰਨ ਨਾਲ ਜੁੜੇ ਸੰਬੰਧਤ ਆਦੇਸ਼ ਉਸ ਤੋਂ ਬਾਅਦ ਦੀਆਂ ਘਟਨਾਵਾਂ 'ਤੇ ਲਾਗੂ ਨਹੀਂ ਹੋਣਾ ਚਾਹੀਦਾ ਪਰ ਕੋਰਟ ਨੇ ਅਜਿਹਾ ਆਦੇਸ਼ ਨਹੀਂ ਦਿੱਤਾ।
ਸੁਣਵਾਈ 'ਚ ਵਕੀਲਾਂ ਵਲੋਂ ਦਿੱਲੀ ਪੁਲਸ 'ਤੇ ਨਵੇਂ ਦੋਸ਼ ਲਗਾਏ ਗਏ ਹਨ। ਕਿਹਾ ਗਿਆ ਹੈ ਕਿ ਸੀਨੀਅਰ ਪੁਲਸ ਵਾਲਿਆਂ ਨੇ ਵਕੀਲਾਂ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ 'ਤੇ ਐਕਸ਼ਨ ਹੋਵੇ।

ਪੁਲਸ ਵਾਲੇ ਕੁੱਟ ਰਹੇ ਸ਼ਖਸ ਨੂੰ ਦੱਸਿਆ ਸੀ ਵਕੀਲ
ਵਕੀਲ ਪੱਖ ਨੇ ਉਸ ਵਕੀਲ ਨੂੰ ਪਛਾਣਨ ਤੋਂ ਵੀ ਇਨਕਾਰ ਕੀਤਾ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਨੂੰ ਵਕੀਲ ਦੱਸਿਆ ਜਾ ਰਿਹਾ ਸੀ। ਵਕੀਲ ਪੱਖ ਨੇ ਕੋਰਟ 'ਚ ਦੋਸ਼ ਲਗਾਇਆ ਕਿ ਪੁਲਸ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਹੀ ਹੈ। ਮੰਗ ਕੀਤੀ ਗਈ ਕਿ ਵਕੀਲਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਪੁਲਸ ਵਾਲਿਆਂ ਵਿਰੁੱਧ ਪੁਲਸ ਨੂੰ ਹੀ ਤੁਰੰਤ ਐਕਸ਼ਨ ਲੈਣਾ ਚਾਹੀਦਾ। ਕੋਰਟ 'ਚ ਸਾਕੇਤ ਕੋਰਟ ਦੇ ਵੀਡੀਓ ਦਾ ਮਾਮਲਾ ਵੀ ਉੱਠਿਆ। ਵੀਡੀਓ 'ਚ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਸ਼ਖਸ ਨੂੰ ਵਕੀਲ ਦੱਸਿਆ ਗਿਆ ਸੀ। ਕੋਰਟ 'ਚ ਵਕੀਲ ਪੱਖ ਨੇ ਕਿਹਾ ਕਿ ਅਸੀਂ ਹਮਲਾ ਕਰਨ ਵਾਲੇ ਵਕੀਲ ਨੂੰ ਨਹੀਂ ਜਾਣਦੇ। ਉਹ ਵਕੀਲ ਹੈ ਜਾਂ ਨਹੀਂ ਪਤਾ ਨਹੀਂ।

ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਉੱਤਰੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ ਸ਼ਨੀਵਾਰ (2 ਨਵੰਬਰ) ਦੁਪਹਿਰ ਬਾਅਦ ਲਾਕਅੱਪ ਦੇ ਬਾਹਰ ਕਾਰ ਪਾਰਕ ਕਰਨ 'ਤੇ ਵਕੀਲਾਂ ਅਤੇ ਪੁਲਸ ਦਰਮਿਆਨ ਭਾਰੀ ਬਵਾਲ ਹੋ ਗਿਆ। ਗੁੱਸਾਏ ਵਕੀਲਾਂ ਨੇ ਪੁਲਸ ਕਰਮਚਾਰੀਆਂ ਨੂੰ ਘੇਰ ਕੇ ਉਨ੍ਹਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਵਕੀਲਾਂ ਦੀ ਭੀੜ ਵਧਦੀ ਦੇਖ ਪੁਲਸ ਕਰਮਚਾਰੀਆਂ ਨੇ ਹਵਾ 'ਚ ਗੋਲੀ ਚਲਾਈ, ਜੋ ਵਕੀਲ ਨੂੰ ਲੱਗ ਗਈ। ਇਸ ਤੋਂ ਗੁੱਸਾਏ ਵਕੀਲਾਂ ਨੇ ਪੁਲਸ ਕਰਮਚਾਰੀਆਂ ਨੂੰ ਕੁੱਟਣ ਦੇ ਨਾਲ ਹੀ ਕੋਰਟ ਕੰਪਲੈਕਸ 'ਚ ਖੜ੍ਹੀ ਇਕ ਜਿਪਸੀ ਅਤੇ 13 ਬਾਈਕਾਂ ਸਮੇਤ 17 ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੂਰੇ ਮਾਮਲੇ 'ਚ ਇਕ ਏ.ਡੀ.ਸੀ.ਪੀ., 2 ਐੱਸ.ਐੱਚ.ਓ. ਸਮੇਤ 20 ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਦੂਜੇ ਪਾਸੇ ਵਕੀਲਾਂ ਨੇ ਆਪਣੇ 8 ਸਾਥੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ। ਦੇਰ ਸ਼ਾਮ ਤੱਕ ਕੋਰਟ ਕੰਪਲੈਕਸ 'ਚ ਤਣਾਅ ਦਾ ਮਾਹੌਲ ਸੀ।

DIsha

This news is Content Editor DIsha