ਪਾਕਿ ਫੌਜ ਅਤੇ ISI ਨੇ ਘੜੀ ਸਾਜ਼ਿਸ਼, ਜੰਮੂ ਦੇ ਧਾਰਮਿਕ ਸਥਾਨਾਂ ’ਤੇ ਅੱਤਵਾਦੀ ਹਮਲੇ ਦਾ ਖਤਰਾ

09/04/2019 11:23:38 PM

ਨਵੀਂ ਦਿੱਲੀ, (ਅਨਸ) : ਖੂਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜੀ ਹੈ। ਪਾਕਿਸਤਾਨ ਦੀ ਫੌਜ ਅਤੇ ਆਈ. ਐੱਸ. ਆਈ. ਨੇ ਅੱਤਵਾਦੀ ਗਰੁੱਪਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜੰਮੂ ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਅੱਤਵਾਦੀ ਹਮਲੇ ਕਰਨ। ਇਸ ਦਾ ਮਕਸਦ ਭਾਰਤ ’ਚ ਅੱਤਵਾਦ ਫੈਲਾਉਣਾ ਹੈ। ਕਸ਼ਮੀਰ ’ਚ ਆਰਟੀਕਲ 370 ਖਤਮ ਹੋਣ ਤੋਂ ਬਾਅਦ ਤੋਂ ਹੀ ਪਾਕਿ ਭਾਰਤ ਖਿਲਾਫ ਜ਼ਹਿਰ ਉਗਲ ਰਿਹਾ ਹੈ।