ਨਕਸਲੀਆਂ ਲਈ ਇਹ ਸਾਲ ਰਿਹਾ ਭਾਰੂ

12/04/2018 6:47:49 PM

ਜਗਦਲਪੁਰ–ਦੇਸ਼ ਦੇ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਖੇਤਰਾਂ 'ਚੋਂ ਇਕ ਛੱਤੀਸਗੜ੍ਹ ਦੇ ਬਸਤਰ 'ਚੋਂ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਨਕਸਲੀ ਹਿੰਸਾ 'ਚ ਕਮੀ ਆਈ ਪਰ ਖੁਦ ਨਕਸਲੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਇਸ ਸਾਲ 30 ਨਵੰਬਰ ਤਕ 111 ਨਕਸਲੀ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲਿਆਂ ਦੌਰਾਨ ਮਾਰੇ ਗਏ। ਸਤਰ, ਸੁਕਮਾ ਅਤੇ ਦੰਤੇਵਾੜਾ ਖੇਤਰਾਂ 'ਚ 436 ਨਕਸਲੀ ਅਪਰਾਧ ਦਰਜ ਕੀਤੇ ਗਏ। 1079 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਵੱਖ-ਵੱਖ ਕਿਸਮ ਦੇ 209 ਹਥਿਆਰ ਬਰਾਮਦ ਕੀਤੇ ਗਏ। ਬਸਤਰ ਰੇਂਜ ਦੇ ਪੁਲਸ ਮੁਖੀ ਵਿਵੇਕਾਨੰਦ ਸਿਨ੍ਹਾ ਨੇ ਮੰਗਲਵਾਰ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ 30 ਨਵੰਬਰ ਤਕ 276 ਆਈ. ਈ. ਡੀ. ਬਰਾਮਦ ਕੀਤੇ। ਇਸ ਦੇ ਨਾਲ ਹੀ 1075 ਡੈਟੋਨੇਟਰ ਅਤੇ 661 ਜ਼ਿੰਦਾ ਬੰਬ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਕਸਲੀਆਂ ਹੱਥੋਂ 50 ਜਵਾਨ ਵੀ ਇਸ ਸਾਲ ਸ਼ਹੀਦ ਹੋਏ। ਮੁਖਬਰੀ ਅਤੇ ਹੋਰਨਾਂ ਕਾਰਨਾਂ ਕਰ ਕੇ 67 ਆਮ ਨਾਗਰਿਕਾਂ ਨੂੰ ਵੀ ਆਪਣੀ ਜਾਨ ਗੁਆਉਣੀ ਪਈ। 121 ਜਵਾਨ ਜ਼ਖਮੀ ਵੀ ਹੋਏ। 30 ਆਮ ਨਾਗਰਿਕਾਂ ਨੂੰ ਵੀ ਨਕਸਲੀ ਹਿੰਸਾ ਕਾਰਨ ਹਸਪਤਾਲਾਂ 'ਚ ਦਾਖਲ ਕਰਵਾਉਣਾ ਪਿਆ। 22 ਨਕਸਲੀਆਂ ਨੇ ਇਸ ਸਾਲ ਆਤਮਸਮਰਪਣ ਵੀ ਕੀਤਾ।

Hardeep kumar

This news is Content Editor Hardeep kumar