ਇਸ ਵਾਰ ਗਰਮੀ ਤੋੜੇਗੀ ਰਿਕਾਰਡ, ਗੁਜਰਾਤ ''ਚ ''ਯੈਲੋ ਅਲਰਟ''

03/28/2017 1:01:00 PM

ਨਵੀਂ ਦਿੱਲੀ/ਗੁਜਰਾਤ— ਮਾਰਚ ਦਾ ਮਹੀਨਾ ਖਤਮ ਹੋ ਰਿਹਾ ਹੈ ਅਤੇ ਨਾਲ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਏਅਰਪੋਰਟ ਕੋਲ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ। ਜੋ ਪਿਛਲੇ 7 ਸਾਲਾਂ ''ਚ ਸਭ ਤੋਂ ਵਧ ਤਾਪਮਾਨ ਸੀ। ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਸੰਭਾਵਨਾ ਜ਼ਾਹਰ ਕਰ ਦਿੱਤੀ ਸੀ ਕਿ ਇਸ ਵਾਰ ਮਾਰਚ ਪਿਛਲੇ ਸਾਲਾਂ ਦੀ ਗਰਮੀ ਦਾ ਰਿਕਾਰਡ ਤੋੜ ਸਕਦੀ ਹੈ। ਐਤਵਾਰ ਦੀ ਰਾਤ ਦਾ ਤਾਪਮਾਨ 19.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ''ਚ ਤਾਪਮਾਨ ''ਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ। ਖਾਸ ਕਰ ਕੇ ਰਾਤ ਦੇ ਤਾਪਮਾਨ ''ਚ। ਦਿੱਲੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ''ਚ ਪਿਛਲੇ 10 ਦਿਨਾਂ ''ਚ ਹੀ ਤਾਪਮਾਨ 13 ਡਿਗਰੀ ਤੱਕ ਉੱਛਲ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਮਹੀਨੇ ਖਾਸੇ ਗਰਮ ਰਹਿਣਗੇ। 
ਗੁਜਰਾਤ ਦਾ ਅਹਿਮਦਾਬਾਦ ਸ਼ਹਿਰ ਪਹਿਲਾਂ ਹੀ ਤੇਜ਼ ਗਰਮ ਹਵਾਵਾਂ ਝੱਲ ਰਿਹਾ ਸੀ, ਸੋਮਵਾਰ ਨੂੰ ਤਾਪਮਾਨ ਵੀ ਨਵੇਂ ਪੱਧਰ ''ਤੇ ਪੁੱਜ ਗਿਆ। ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ। ਅਹਿਮਦਾਬਾਦ ਨਗਰ ਨਿਗਮ ਨੇ ਗਰਮੀ ਨੂੰ ਦੇਖਦੇ ਹੋਏ ''ਯੈਲੋ ਅਲਰਟ'' ਦਾ ਐਲਾਨ ਕਰ ਦਿੱਤਾ ਹੈ ਅਤੇ ਹੀਟ ਐਕਸ਼ਨ ਯੋਜਨਾ ''ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਲੂ ਅਤੇ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਅਤੇ ਡੀਹਾਈਡਰੇਸ਼ਨ ਦੇ ਮਾਮਲੇ ਘੱਟ ਕੀਤੇ ਜਾ ਸਕਣ।

Disha

This news is News Editor Disha