ਮੰਗਲ ਗ੍ਰਹਿ ''ਤੇ ਫਸਿਆ ਇਹ ਸ਼ਖਸ, ਸੁਸ਼ਮਾ ਨੇ ਲਈ ਚੁਟਕੀ

06/08/2017 1:31:07 PM

ਨਵੀਂ ਦਿੱਲੀ/ਅਮਰੀਕਾ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਟਵਿੱਟਰ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਨ੍ਹਾਂ ਤੋਂ ਕੀਤੀ ਗਈ ਅਪੀਲ ਅਤੇ ਸ਼ਿਕਾਇਤ 'ਤੇ ਉਹ ਜਵਾਬ ਵੀ ਦਿੰਦੀ ਹੈ। ਬੁੱਧਵਾਰ ਨੂੰ ਇਕ ਵਿਅਕਤੀ ਨੂੰ ਮਸਤੀ ਸੁੱਝੀ ਅਤੇ ਉਸ ਨੇ ਸੁਸ਼ਮਾ ਤੋਂ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੰਗਲ ਗ੍ਰਹਿ 'ਤੇ ਫੱਸ ਗਿਆ ਹੈ। ਵਿਦੇਸ਼ ਮੰਤਰੀ ਨੂੰ ਇਸ ਸ਼ਖਸ ਦਾ ਮਜ਼ਾਕ ਸਮਝਦੇ ਦੇਰ ਨਹੀਂ ਲੱਗਾ ਅਤੇ ਉਨ੍ਹਾਂ ਨੇ ਵੀ ਚੁਕਟੀ ਲੈਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਮੰਗਲ 'ਤੇ ਵੀ ਹੈ, ਉਦੋਂ ਹੀ ਭਾਰਤੀ ਦੂਤਘਰ ਤੁਹਾਡੀ ਮਦਦ ਲਈ ਤਿਆਰ ਹੈ। 
 

ਮੰਗਲਯਾਨ-2 ਕਦੋਂ ਭੇਜਿਆ ਜਾਵੇਗਾ?
ਦਰਅਸਲ ਅਮਰੀਕਾ ਦੇ ਸ਼ਿਕਾਗੋ 'ਚ ਰਹਿਣ ਵਾਲੇ ਕਰਨ ਸੈਨੀ ਨੇ ਟਵੀਟ ਕੀਤਾ ਸੀ,''ਸੁਸਮਾ ਸਵਰਾਜ, ਮੈਂ ਮੰਗਲ 'ਤੇ ਫੱਸ ਗਿਆ ਹਾਂ, 987 ਦਿਨ ਪਹਿਲਾਂ ਮੰਗਲਯਾਨ ਤੋਂ ਭੋਜਨ ਭੇਜਿਆ ਗਿਆ ਸੀ, ਜੋ ਖਤਮ ਹੋ ਗਿਆ ਹੈ। ਮੰਗਲਯਾਨ-2 ਕਦੋਂ ਭੇਜਿਆ ਜਾਵੇਗਾ?'' ਇਸ ਸ਼ਖਸ ਨੇ ਆਪਣੇ ਟਵੀਟ 'ਚ ਇਸਰੋ ਨੂੰ ਵੀ ਟੈਗ ਕੀਤਾ ਸੀ। ਸੁਸ਼ਮਾ ਆਪਣੇ ਕੰਮ ਅਤੇ ਹਾਜ਼ਰ ਜਵਾਬੀ ਲਈ ਕਾਫੀ ਲੋਕਪ੍ਰਿਯ ਹੈ। ਹੁਣ ਇਹ ਉਨ੍ਹਾਂ ਦੀ ਸਰਗਰਮੀ ਜਾਂ ਫਿਰ ਲੋਕਪ੍ਰਿਯਤਾ ਦਾ ਅਸਰ ਕਹੀਏ ਕਿ ਪਿਛਲੇ ਦਿਨੀਂ ਕੁਝ ਪਾਕਿਸਤਾਨੀ ਨਾਗਰਿਕਾਂ ਨੇ ਵੀ ਭਾਰਤੀ ਵੀਜ਼ੇ ਲਈ ਸਿੱਧੇ ਉਨ੍ਹਾਂ ਨੂੰ ਅਪੀਲ ਕੀਤੀ ਸੀ, ਜਦੋਂ ਕਿ ਪ੍ਰਕਿਰਿਆ ਦੇ ਅਧੀਨ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਸੀ। ਹਾਲਾਂਕਿ ਸੁਸ਼ਮਾ ਨੇ ਇਸ ਅਪੀਲ ਦਾ ਸਕਾਰਾਤਮਕ ਜਵਾਬ ਦਿੰਦੇ ਉਨ੍ਹਾਂ ਨੂੰ ਸਹੀ ਪ੍ਰਕਿਰਿਆ ਦੱਸੀ ਸੀ।