ਅਯੁੱਧਿਆ ''ਚ ''ਸ਼ਬਰੀ ਰਸੋਈ'' ਦਾ ਇਹ ਬਿੱਲ ਹੋਇਆ ਵਾਇਰਲ... ਚਾਹ ਦੇ ਕੱਪ ਦੀ ਕੀਮਤ ਨੇ ਉਡਾਏ ਹੋਸ਼

01/27/2024 7:04:58 PM

ਨਵੀਂ ਦਿੱਲੀ - ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ  ਤੋਂ ਬਾਅਦ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਹਨ। ਅਜਿਹੇ 'ਚ ਪ੍ਰਸ਼ਾਸਨ ਦੀ ਸਹੂਲਤ ਲਈ ਹੁਣ 15 ਘੰਟੇ ਭਗਵਾਨ ਦੇ ਦਰਸ਼ਨ ਹੋਣਗੇ। ਭਗਵਾਨ ਰਾਮ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ।

ਇਹ ਵੀ ਪੜ੍ਹੋ :   ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਉਤਸ਼ਾਹ : 16 ਸੂਬਿਆਂ ਦੀਆਂ ਝਾਂਕੀਆਂ ਨੇ ਵਧਾਈ ਦੇਸ਼ ਦੀ ਸ਼ਾਨ(ਦੇਖੋ ਤਸਵੀਰਾਂ)

 

ਅਜਿਹੇ 'ਚ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਪਤਾ ਲਗਦਾ ਹੈ ਕਿ ਲੱਖਾਂ ਦੀ ਭੀੜ ਅਯੁੱਧਿਆ ਪਹੁੰਚ ਰਹੀ ਹੈ। ਅਜਿਹੀ ਸਥਿਤੀ ਵਿੱਚ X 'ਤੇ ਇੱਕ ਉਪਭੋਗਤਾ ਨੇ ਅਯੁੱਧਿਆ ਦੇ ਟੇਡੀ ਬਾਜ਼ਾਰ ਚੌਂਕ 'ਚ ਬਣੇ ਮਲਟੀਲੈਵਲ ਕੰਪਲੈਕਸ ਵਿਚ ਬਣੇ ਇਕ ਰੈਸਟੋਰੈਂਟ 'ਸ਼ਬਰੀ ਰਸੌਈ' ਦੇ ਬਿੱਲ ਦੀ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ :   ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ

ਦਰਅਸਲ, ਇੱਥੇ ਚਾਹ ਦੇ ਕੱਪ ਦੀ ਕੀਮਤ 55 ਰੁਪਏ ਅਤੇ ਟੋਸਟ ਦੀ ਕੀਮਤ 65 ਰੁਪਏ ਰੱਖੀ ਗਈ ਹੈ। ਜਿਸ ਬਾਰੇ ਯੂਜ਼ਰਸ ਨੇ ਕਿਹਾ ਕਿ 'ਇਹ ਰਾਮ ਦੇ ਨਾਮ 'ਤੇ ਲੁੱਟ ਹੈ'। ਜਿਵੇਂ ਹੀ ਯੂਜ਼ਰ ਨੇ ਬਿੱਲ ਦੀ ਫੋਟੋ ਟਵਿਟਰ 'ਤੇ ਪੋਸਟ ਕੀਤੀ। ਇਸ 'ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।

ਦਰਅਸਲ ਇਹ ਤਸਵੀਰ x ਦੀ ਸਾਈਟ 'ਤੇ ਪੋਸਟ ਕੀਤੀ ਗਈ ਹੈ ਇਸ 'ਤੇ ਟਿੱਪਣੀ ਕਰਦੇ ਹੋਏ ਯੂਜ਼ਰ ਨੇ ਅੱਗੇ ਲਿਖਿਆ ਹੈ ਕਿ ਰਾਮ ਦੇ ਨਾਂ 'ਤੇ ਲੁੱਟ ਹੈ।

ਇਕ ਵਿਅਕਤੀ ਨੇ ਲਿਖਿਆ, ਤੁਸੀਂ ਅਜਿਹੀਆਂ ਥਾਵਾਂ 'ਤੇ ਕਿਉਂ ਜਾਂਦੇ ਹੋ? ਕੋਈ ਵੀ ਤੁਹਾਨੂੰ ਫੜ ਕੇ ਨਹੀਂ ਲੈ ਕੇ ਗਿਆ ਸੀ। ਇਕ ਹੋਰ ਵਿਅਕਤੀ ਨੇ ਲਿਖਿਆ ਕਿ ਉਥੇ ਭੰਡਾਰੇ ਵੀ ਚੱਲਦੇ ਹਨ, ਤੁਹਾਨੂੰ ਮੁਫਤ ਵਿਚ ਖਾਣਾ ਮਿਲੇਗਾ। ਰੋਡ 'ਤੇ ਚਾਹ ਦੇ ਕਈ ਸਟਾਲ ਹਨ ਉਥੇ ਚਾਹ 10 ਰੁਪਏ 'ਚ ਮਿਲਦੀ ਹੈ।

ਇਹ ਵੀ ਪੜ੍ਹੋ :   Republic Day ਮੌਕੇ ਬੁੱਕ ਕਰੋ ਸਸਤੀਆਂ ਹਵਾਈ ਟਿਕਟਾਂ , Air India ਐਕਸਪ੍ਰੈਸ ਲੈ ਕੇ ਆਈ ਇਹ ਆਫ਼ਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur