ਫਰੀਦਾਬਾਦ ''ਚ ਚੋਰਾਂ ਦੇ ਹੌਂਸਲੇ ਬੁਲੰਦ, ਡੀ.ਸੀ.ਪੀ. ਦਫ਼ਤਰ ਦੇ ਸਾਹਮਣੇ ਬਣੀ ਦੁਕਾਨ ਨੂੰ ਬਣਾਇਆ ਨਿਸ਼ਾਨਾ (ਤਸਵੀਰਾਂ)

03/30/2017 12:09:25 PM

ਫਰੀਦਾਬਾਦ— ਇੱਥੇ ਬੇਖੌਫ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੇ ਡੀ.ਸੀ.ਪੀ. (ਡਿਪਟੀ ਕਮਿਸ਼ਨਰ ਆਫ ਪੁਲਸ) ਦਫ਼ਤਰ ਦੇ ਸਾਹਮਣੇ ਬਣੀ ਦੁਕਾਨ ਤੱਕ ਨੂੰ ਨਹੀਂ ਬਖਸ਼ਿਆ ਅਤੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਮਾਲ ਚੋਰੀ ਕਰ ਕੇ ਫਰਾਰ ਹੋ ਗਏ। ਇਹ ਸਾਰਾ ਮਾਮਲਾ ਗੁਆਂਢ ਦੀ ਦੁਕਾਨ ਦੇ ਸੀ.ਸੀ.ਟੀ.ਵੀ. ਦੀ ਨਜ਼ਰ ਤੋਂ ਨਹੀਂ ਬਚ ਸਕਿਆ। ਇਕ ਮਹੀਨੇ ਤੋਂ ਬਲੱਭਗੜ੍ਹ ਇਲਾਕੇ ''ਚ ਕਰੀਬ 19 ਚੋਰੀ ਦੀਆਂ ਵਾਰਦਾਤਾਂ ਹੋ ਚੁਕੀਆਂ ਹਨ। 
ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਬਲੱਭਗੜ੍ਹ ਇਲਾਕੇ ''ਚ ਚੋਰਾਂ ਨੇ ਬੇਝਿੱਜਕ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਦੋਂ ਕਿ ਇਹ ਦੁਕਾਨ ਡੀ.ਸੀ.ਪੀ. ਦਫ਼ਤਰ ਦੇ ਸਾਹਮਣੇ ਬਣੀ ਹੈ। ਦੁਕਾਨ ਦੇ ਮਾਲਕ ਅਨਾਸਰ ਚੋਰ ਮੋਟਰ ਬਾਇੰਡਿੰਗ ਦੇ ਕੰਮ ''ਚ ਆਉਣ ਵਾਲੀ ਤਾਰ ਦੇ 35-40 ਬੰਡਲ ਚੋਰੀ ਕਰ ਕੇ ਫਰਾਰ ਹੋ ਗਏ। ਜਿਨ੍ਹਾਂ ਦੀ ਕੀਮਤ 4 ਲੱਖ ਰੁਪਏ ਤੋਂ ਉੱਪਰ ਹੈ। ਇਹ ਸਾਰਾ ਮਾਮਲਾ ਗੁਆਂਢ ਦੇ ਇਕ ਸਲੂਨ ''ਚ ਲੱਗੇ ਕੈਮਰੇ ''ਚ ਕੈਦ ਹੋ ਗਿਆ। 
ਗੁਆਂਢੀ ਦੁਕਾਨਦਾਰ ਮੋਨੂੰ ਨੇ ਕਿਹਾ ਕਿ ਸਾਡੇ ਸਲੂਨ ਦੇ ਕਮਰੇ ''ਚ ਚੋਰੀ ਦੀ ਪੂਰੀ ਘਟਨਾ ਰਿਕਾਰਡ ਹੋ ਗਈ। ਜਾਂਚ ਅਧਿਕਾਰੀ ਈਸ਼ਵਰ ਸਿੰਘ ਨੇ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Disha

This news is News Editor Disha