ਇਹ ਹਨ ਦੁਨੀਆ ਦੀਆਂ 10 ਸਭ ਤੋਂ ਉੱਚੀਆਂ ਇਮਾਰਤਾਂ, ਦੇਖੋਂ ਤਸਵੀਰਾਂ

04/20/2019 2:09:04 AM

ਵਾਸ਼ਿੰਗਟਨ/ਨਵੀਂ ਦਿੱਲੀ - ਉੱਚੀਆਂ ਇਮਾਰਤਾਂ ਕਿਸੇ ਵੀ ਸ਼ਹਿਰ ਦੀਆਂ ਸ਼ਾਨ ਹੁੰਦੀਆਂ ਹਨ। ਇਹ ਵਪਾਰਕ ਕੇਂਦਰ ਤਾਂ ਹੁੰਦੀਆਂ ਹੀ ਹਨ ਪਰ ਨਾਲ ਹੀ ਇਹ ਸ਼ਹਿਰ ਦੀ ਪਛਾਣ ਵੀ ਹੁੰਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੀਆਂ 10 ਸਭ ਤੋਂ ਸ਼ਾਨਦਾਰ ਉੱਚੀਆਂ ਇਮਾਰਤਾਂ ਜੋ ਇੰਜੀਨਿਅਰਿੰਗ ਦੀਆਂ ਸ਼ਾਨਦਾਰ ਨਮੂਨਾ ਹਨ।

1. ਜਿਫੈਂਗ ਟਾਵਰ - ਜਿਫੈਂਗ ਟਾਵਰ ਚੀਨ ਦੇ ਨਾਨਜਿੰਗ ਸ਼ਹਿਰ 'ਚ ਹੈ। 1,476 ਫੁੱਟ ਉੱਚੀ ਇਸ ਇਮਾਰਤ ਦਾ ਨਿਰਮਾਣ 2010 'ਚ ਹੋਇਆ ਸੀ।



2. ਪੈਟ੍ਰੋਨਸ ਟਵਿਨ ਟਾਵਰ - ਇਹ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਸਥਿਤ ਹੈ। ਇਸ ਦੀ ਉੱਚਾਈ 1,483 ਫੁੱਟ ਹੈ ਅਤੇ 1998 'ਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਸੀ।



3. ਪੈਟ੍ਰੋਨਸ ਟਵਿਨ ਟਾਵਰ 2 - ਇਹ ਇਮਾਰਤ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਹੀ ਹੈ। ਇਸ ਵੀ 1,483 ਫੁੱਟ ਉੱਚੀ ਹੈ ਅਤੇ ਇਸ ਦਾ ਨਿਰਮਾਣ ਵੀ 1998 'ਚ ਹੀ ਹੋਇਆ ਸੀ।


4. ਇੰਟਰਨੈਸ਼ਨਲ ਕਾਮਰਸ ਸੈਂਟਰ - ਇਹ ਇਮਾਰਤ ਚੀਨ ਦੇ ਹਾਂਗਕਾਂਗ ਸੂਬੇ 'ਚ ਹੈ। ਇਸ ਦੀ ਉੱਚਾਈ 1,588 ਫੁੱਟ ਹੈ ਅਤੇ ਇਹ ਇਮਾਰਤ 2010 'ਚ ਬਣੀ ਸੀ।


5. ਸ਼ੰਘਾਈ ਵਰਲਡ ਫਾਇਨੈਂਸ਼ਲ ਸੈਂਟਰ - ਇਹ ਇਮਾਰਤ 'ਚ ਚੀਨ ਦੇ ਸ਼ੰਘਾਈ ਸ਼ਹਿਰ ਹੈ। ਇਸ ਦੀ ਉੱਚਾਈ 1,614 ਫੁੱਟ ਹੈ ਅਤੇ ਇਸ ਨੂੰ 2008 'ਚ ਬਣਾਇਆ ਗਿਆ ਸੀ।



6. ਤਾਇਪੇ 101 - ਇਹ ਇਮਾਰਤ ਤਾਇਵਾਨ 'ਚ ਹੈ। 1,667 ਫੁੱਟ ਉੱਚੀ ਇਸ ਬਿਲਡਿੰਗ ਦਾ ਨਿਰਮਾਣ 2004 'ਚ ਹੋਇਆ ਸੀ।



7. ਵਰਲਡ ਟ੍ਰੇਡ ਸੈਂਟਰ - ਇਹ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਹੈ। ਇਸ ਦਾ ਨਿਰਮਾਣ 2014 'ਚ ਹੋਇਆ ਸੀ ਅਤੇ ਇਹ 1,776 ਫੁੱਟ ਉੱਚੀ ਹੈ।



8. ਮੱਕਾ ਰਾਇਲ ਕਲਾਕ ਟਾਵਰ - ਇਹ ਟਾਵਰ ਸਾਊਦੀ ਅਰਬ ਦੇ ਗਲੋਬਲ ਪ੍ਰਸਿੱਧ ਮੱਕਾ ਸ਼ਹਿਰ 'ਚ ਹੈ। 1,972 ਫੁੱਟ ਉੱਚੇ ਇਸ ਟਾਵਰ ਦਾ ਨਿਰਮਾਣ 2012 'ਚ ਹੋਇਆ ਸੀ।



9. ਸ਼ੰਘਾਈ ਟਾਵਰ - ਇਹ ਚੀਨ ਦੇ ਸ਼ੰਘਾਈ ਸ਼ਹਿਰ 'ਚ ਹੈ। 2,073 ਫੁੱਟ ਉੱਚੀ ਹੈ ਅਤੇ ਇਹ ਇਮਾਰਤ 2015 'ਚ ਬਣ ਕੇ ਪੂਰੀ ਤਰ੍ਹਾਂ ਤਿਆਰ ਹੋਈ ਸੀ।



10. ਬੁਰਜ਼ ਖਲੀਫਾ - ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਇਹ ਦੁਬਈ (ਸੰਯੁਕਤ ਅਰਬ ਅਮੀਰਾਤ) ਹੈ। ਇਸ ਬਿਲਡਿੰਗ ਦੀ ਉੱਚਾਈ 2,717 ਫੁੱਟ ਹੈ। ਇਸ ਦਾ ਨਿਰਮਾਣ ਕਾਰਜ 2010 'ਚ ਪੂਰਾ ਹੋਇਆ ਸੀ।

Khushdeep Jassi

This news is Content Editor Khushdeep Jassi