ਤੇਜ਼ੀ ਨਾਲ ਫੈਲ ਰਿਹੈ 3 ਤਰ੍ਹਾਂ ਦਾ ਕੈਂਸਰ, ਸਰਕਾਰ ਲੱਭ ਰਹੀ ਹੈ ਹੱਲ

11/25/2019 8:01:39 PM

ਮੁੰਬਈ - ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਕੈਂਸਰ ਦੀ ਬੀਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਹੋ ਕਾਰਣ ਹੈ ਕਿ ਹਰ ਸੂਬੇ ’ਚ ਇਸ ਬੀਮਾਰੀ ਸਬੰਧੀ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਹੈਲਥ ਮਨਿਸਟਰੀ ਦੇ ਜੂਨੀਅਰ ਮੰਤਰੀ ਨੇ ਲੋਕਸਭਾ ’ਚ ਪਿਛਲੇ ਸਾਲ ਇਕ ਟੇਬਲ ਸਾਂਝਾ ਕੀਤਾ, ਜਿਸ ਵਿਚ ਵੱਖਰੇ-ਵੱਖਰੇ ਰੂਪਾਂ ’ਚ ਫੈਲ ਰਹੀ ਕੈਂਸਰ ਦੀ ਮਹਾਮਾਰੀ ਦੇ ਵਧਦੇ ਗ੍ਰਾਫ ਨੂੰ ਦਿਖਾਇਆ ਗਿਆ ਹੈ। ਇਸ ਦਿਸ਼ਾ ’ਚ ਸਰਕਾਰ ਵਲੋਂ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਵੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਦੱਸਿਆ ਕਿ ਸਰਕਾਰ ਮੁੱਖ ਰੂਪ ਨਾਲ ਤਿੰਨ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਦੇ ਰਹੀ ਹੈ। ਇਨ੍ਹਾਂ ਵਿਚ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਅਤੇ ਲੰਗ ਕੈਂਸਰ ਮੁੱਖ ਤੌਰ ’ਤੇ ਸ਼ਾਮਲ ਹੈ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਦੇਸ਼ ’ਚ ਕੈਂਸਰ ਦੇ ਜਿੰਨੇ ਮਰੀਜ਼ ਹਨ, ਉਨ੍ਹਾਂ ਵਿਚ 41 ਫੀਸਦੀ ਮਰੀਜ਼, ਬ੍ਰੈਸਟ, ਸਰਵਾਈਕਲ ਅਤੇ ਲੰਗ ਕੈਂਸਰ ਨਾਲ ਜੂਝ ਰਹੇ ਹਨ।

Inder Prajapati

This news is Content Editor Inder Prajapati