ਆਜ਼ਾਦੀ ਦੇ 68 ਸਾਲ ਬਾਅਦ ਵੀ ਇਨ੍ਹਾਂ ਪਿੰਡਾਂ ''ਚ ਨਹੀਂ ਆਈ ਬਿਜਲੀ

11/26/2015 6:15:06 PM

ਭਦਰਵਾਹ- ਡੋਡਾ ਜ਼ਿਲੇ ਦੇ ਲਗਭਗ ਇਕ ਦਰਜਨ ਪਿੰਡਾਂ ਦੇ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਉਹ ਆਜ਼ਾਦੀ ਦੇ 68 ਸਾਲ ਬਾਅਦ ਵੀ ਬਿਨਾਂ ਬਿਜਲੀ ਦੇ ਜੀਵਨ ਗੁਜ਼ਾਰ ਰਹੇ ਹਨ ਅਤੇ ਕੁਝ ਸਾਲ ਪਹਿਲਾਂ ਕੇਂਦਰ ਵੱਲੋਂ ਧਨਰਾਸ਼ੀ ਦੀ ਵੰਡ ਕੀਤੇ ਜਾਣ ਦੇ ਬਾਵਜੂਦ ਇਸ ਦਿਸ਼ਾ ''ਚ ਕੋਈ ਤਰੱਕੀ ਨਹੀਂ ਹੋਈ ਹੈ। ਬਗਰਾਨ ਪਿੰਡ ਦੇ ਇਕ ਵਾਸੀ ਅਤਾ ਮੁਹੰਮਦ ਨੇ ਦੱਸਿਆ,''''ਭਾਰਤ 68 ਸਾਲ ਪਹਿਲਾਂ ਆਜ਼ਾਦ ਹੋ ਗਿਆ ਸੀ ਪਰ ਡੋਡਾ ਜ਼ਿਲੇ ਦੇ ਕਹਰਾ ਤਹਿਸੀਲ ਦੇ 12 ਤੋਂ ਵਧ ਪਿੰਡਾਂ ''ਚ ਅਜੇ ਵੀ ਬਿਜਲੀ ਨਹੀਂ ਹੈ।''''
ਇੱਥੋਂ ਦੇ ਵਾਸੀਆਂ ਨੇ ਕਿਹਾ ਕਿ ਕੇਂਦਰ, ਦੀਨਦਿਆਲ ਉਪਾਧਿਆਏ ਪਿੰਡ ਜੋਤੀ ਯੋਜਨਾ ਦੇ ਅਧੀਨ ਸਾਰੇ ਰਾਜਾਂ ਨੂੰ ਪ੍ਰਾਪਤ ਧਨ ਉਪਲੱਬਧ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ ਪਰ ਰਾਜ ਸਰਕਾਰ ਹੁਣ ਤੱਕ ਇਨ੍ਹਾਂ ਪਿੰਡਾਂ ਨੂੰ ਬਿਜਲੀ ਮੁਹੱਈਆ ਕਰਵਾਉਣ ''ਚ ਅਸਫਲ ਰਹੀ ਹੈ। ਜਿਨ੍ਹਾਂ ਪਿੰਡਾਂ ''ਚ ਬਿਜਲੀ ਨਹੀਂ ਹੈ, ਉਨ੍ਹਾਂ ਦਾ ਨਾਂ ਦਰਮਾਨ, ਬਾਗਦਾਨ, ਅਪਰ ਟਾਂਟਾ, ਵਾਨੀ ਪੁਰਾ, ਖੁਥਲ, ਗਨੋਰੀ, ਦਰਾਮਨ ਪੈਨ, ਕੁਸ਼ਾਰ ਥਾਵਾ ਅਤੇ ਮਾਗਰਾਏ ਮੁਹੱਲਾ ਹੈ। 
ਇਕ ਸਥਾਨਕ ਨਾਗਰਿਕ ਬਿਲਾਲ ਵਾਨੀ ਨੇ ਦੱਸਿਆ,''''2012 ''ਚ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੇ ਅਧੀਨ ਕੁਸ਼ਾਰ ਥਾਵਾ ''ਚ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਲਗਾਏ ਗਏ ਪਰ ਤਿੰਨ ਸਾਲ ਬੀਤ ਗਏ ਅਤੇ ਕੋਈ ਤਰੱਕੀ ਨਹੀਂ ਹੋਈ ਹੈ।'''' ਇਨ੍ਹਾਂ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਬਿਜਲੀ ਨਾ ਰਹਿਣ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Disha

This news is News Editor Disha