ਇਸ ਲੜਕੀ ਨਾਲ ਮਾਮੇ ਨੇ ਕੀਤੀ ਘਿਨਾਉਣੀ ਹਰਕਤ

07/27/2016 6:01:37 PM

ਵਾਰਾਣਸੀ— ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਇਕ ਅਜਿਹੀ ਦਰਦਨਾਕ ਖਬਰ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਹਰ ਕੋਈ ਹੈਰਾਨ ਹੈ। ਨਾਨਾ ਦੇ ਘਰ ਰਹਿ ਕੇ ਜਰਨਲਿਜ਼ਮ ਕਰ ਰਹੀ ਇਕ ਲੜਕੀ ਅਨੁਸਾਰ ਤਾਂ ਕਮਰੇ ''ਚ ਇਕੱਲੇ ਦੇਖ ਕੇ ਮਾਮੇ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ''ਚ ਕੱਪੜੇ ਪਾੜ ਦਿੱਤੇ। ਪੀੜਤਾ ਨੇਹਾ (ਬਦਲਿਆ ਹੋਇਆ ਨਾਂ) ਨੇ ਦੱਸਿਆ ਕਿ ਉਹ ਗਾਜੀਪੁਰ ਦੇ ਰੇਵਤੀਪੁਰ ਦੀ ਰਹਿਣ ਵਾਲੀ ਹੈ। ਕਰੀਬ 5 ਸਾਲਾਂ ਤੋਂ ਉਹ ਨਾਨਾ ਦੇ ਘਰ ਰਹਿ ਕੇ ਪੜ੍ਹਾਈ ਕਰ ਰਹੀ ਹੈ। ਫਿਲਹਾਲ ਉਹ ਕਾਸ਼ੀ ਵਿਦਿਆਪੀਠ ਤੋਂ ਐੱਮ.ਜੇ. ਕਰ ਰਹੀ ਹੈ। 
ਨਾਨਾ ਕਾਫੀ ਬਜ਼ੁਰਗ ਹੈ, ਇਸ ਲਈ ਉਨ੍ਹਾਂ ਦੀ ਸੇਵਾ ਵੀ ਕਰਦੀ ਹਾਂ। ਨੇਹਾ ਨੇ ਕਿਹਾ,''''24 ਜੁਲਾਈ ਨੂੰ ਮੈਂ ਕਮਰੇ ''ਚ ਇਕੱਲੀ ਸੀ ਅਤੇ ਖਾਣਾ ਬਣਾ ਰਹੀ ਸੀ।'''' ਇਸ ਦੌਰਾਨ ਮਾਮੇ ਨੇ ਪਿੱਛੋਂ ਆ ਕੇ ਕਮਰਾ ਬੰਦ ਕਰ ਦਿੱਤਾ ਅਤੇ ਛੇੜਛਾੜ ਕਰ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਰੌਲਾ ਪਾਇਆ ਤਾਂ ਥੱਪੜ ਮਾਰ ਦਿੱਤੇ ਅਤੇ ਵਿਰੋਧ ਕਰਨ ''ਤੇ ਕੱਪੜੇ ਤੱਕ ਪਾੜ ਦਿੱਤੇ। ਇਸ ਦੌਰਾਨ ਮਾਮੀ ਵੀ ਆ ਗਏ ਅਤੇ ਦੋਵੇਂ ਮਿਲ ਕੇ ਚਿਮਟੇ ਅਤੇ ਤਵੇ ਨਾਲ ਕੁੱਟਮਾਰ ਕਰਨ ਲੱਗੇ। ਇੰਨਾ ਹੀ ਨਹੀਂ ਮਾਮੀ ਨੇ ਵਾਲ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਮਾਮਾ ਸੰਜੇ ਵਰਮਾ ਪੇਂਟ ਦਾ ਕੰਮ ਕਰਦਾ ਹੈ। 
ਮਾਂ ਊਸ਼ਾ ਅਤੇ ਪਿਤਾ ਲਕਸ਼ਮਣ ਨੇ ਕਿਹਾ,''''ਸਾਨੂੰ ਨਿਆਂ ਚਾਹੀਦਾ, ਅਸੀਂ ਆਪਣੀ ਬੇਟੀ ਨਾਲ ਹਾਂ। ਉਸ ਦੇ ਮਾਮਾ ਦਾ ਕੰਮ ਬਹੁਤ ਹੀ ਸ਼ਰਮਨਾਕ ਹੈ। ਨਾਨੇ ਘਰ ਰਹਿੰਦੀ ਹੈ ਤਾਂ ਕੀ ਬੁਰਾਈ ਹੈ। ਨਾਨਾ ਕਿਤੇ ਬਾਹਰ ਗਏ ਹਨ ਉਹ 28 ਜੁਲਾਈ ਨੂੰ ਆਉਣਗੇ। ਉਸ ਤੋਂ ਮਾਮਲੇ ਨੂੰ ਰੱਖਿਆ ਜਾਵੇਗਾ। ਪੀੜਤਾ ਦੇ ਮਾਤਾ-ਪਿਤਾ ਨੇ ਕਿਹਾ,''''ਮੇਰੀ ਬੇਟੀ ਦੀ ਕਦੇ ਵੀ ਹੱਤਿਆ ਹੋ ਸਕਦੀ ਹੈ।

Disha

This news is News Editor Disha