ਔਰਤ ਨੇ ਮੈਟਰੋ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼
02/20/2017 12:15:59 PM
ਨਵੀਂ ਦਿੱਲੀ— ਦਿੱਲੀ ਦੇ ਇਕ ਨਿੱਜੀ ਹਸਪਤਾਲ ''ਚ ਕੰਮ ਕਰਨ ਵਾਲੀ 25 ਸਾਲਾ ਇਕ ਔਰਤ ਨੇ ਸੋਮਵਾਰ ਨੂੰ ਮੈਟਰੋ ਟਰੇਨ ਅੱਗੇ ਛਾਲ ਮਾਰ ਕੇ ਕਥਿਤ ਤੌਰ ''ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸੋਮਵਾਰ ਦੀ ਸਵੇਰ 7.30 ਵਜੇ ਗੁਰੂ ਦਰੋਣਾਚਾਰੀਆ ਸਟੇਸ਼ਨ ''ਤੇ ਵਾਪਰੀ। ਔਰਤ ਦੀ ਪਛਾਣ ਐੱਫ. ਨਿਸ਼ਤ ਦੇ ਤੌਰ ''ਤੇ ਹੋਈ ਹੈ, ਜਿਸ ਕਥਿਤ ਤੌਰ ''ਤੇ ਸਮੇਂਪੁਰ ਬਾਦਲੀ ਵੱਲ ਜਾ ਰਹੀ ਮੈਟਰੋ ਅੱਗੇ ਪੱਟੜੀ ''ਤੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਘਟਨਾ ''ਚ ਔਰਤ ਦੇ ਸੱਜੇ ਹੱਥ ਦੀ ਇਕ ਹੱਡੀ ਟੁੱਟ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹੀ ਨਜ਼ਦੀਕੀ ਇਕ ਹਸਪਤਾਲ ਲਿਆਂਦਾ ਗਿਆ। ਔਰਤ ਖੁਦ ਵੀ ਇਕ ਨਿੱਜੀ ਹਸਪਤਾਲ ''ਚ ਕੰਮ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਖੁਦਕੁਸ਼ੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਮੈਟਰੋ ਸੇਵਾ ਕਰੀਬ 10 ਮਿੰਟ ਤੱਕ ਰੁਕੀ ਰਹੀ।