ਪਤਨੀ ਨੇ 10 ਸਾਲ ਆਪਣੇ ਪਤੀ ਨੂੰ ਜੰਜ਼ੀਰਾਂ ''ਚ ਬੰਨ੍ਹਿਆ, ਜਾਣੋ ਕਿਉਂ

10/07/2015 6:01:41 PM

ਭਰਤਪੁਰ- ਰਾਜਸਥਾਨ ਦੇ ਭਰਤਪੁਰ ''ਚ ਚਿਕਸਾਨਾ ਥਾਣਆ ਖੇਤਰ ਦੇ ਸੁਜਾਨ ਪਾਊਆ ਪਿੰਡ ''ਚ ਕਰੀਬ 10 ਸਾਲਾਂ ਤੋਂ ਇਕ ਨੌਜਵਾਨ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮੌਕੇ ''ਤੇ ਪੁੱਜੀ ਪੁਲਸ ਨੌਜਵਾਨ ਦੇ ਪਰਿਵਾਰ ਨੂੰ ਇਸ ਦਾ ਇਲਾਜ ਕਰਵਾਉਣ ਦੀ ਨਸੀਹਤ ਦੇ ਕੇ ਆ ਗਈ। ਇਸ ਮਾਮਲੇ ਨੂੰ ਲੈ ਕੇ ਮੀਡੀਆ ਕਰਮਚਾਰੀਆਂ ਨੇ ਜਦੋਂ ਭਰਤਪੁਰ ਦੇ ਜ਼ਿਲਾ ਕਲੈਕਟਰ ਰਵੀ ਜੈਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਕਰ ਕੇ ਜਲਦ ਹੀ ਨੌਜਵਾਨ ਨੂੰ ਡਾਕਟਰੀ ਮਦਦ ਉਪਲੱਬਧ ਕਰਵਾਉਣ ਦੇ ਨਾਲ ਉਸ ਨੂੰ ਜੰਜ਼ੀਰਾਂ ਤੋਂ ਮੁਕਤੀ ਦਿਵਾਉਣ ਦਾ ਭਰੋਸਾ ਦਿੱਤਾ। ਉਸ ਬਦਕਿਸਮਤ ਨੌਜਵਾਨ ਨਾਲ ਕੋਈ ਹੋਰ ਨਹੀਂ ਸਗੋਂ ਉਸ ਦੀ ਪਤਨੀ ਅਜਿਹਾ ਕਰ ਰਹੀ ਹੈ। ਜਿਸ ''ਚ ਉਸ ਦਾ ਸਾਥ ਨੌਜਵਾਨ ਦੀ ਭਰਜਾਈ ਵੀ ਦੇ ਰਹੀ ਹੈ। 
ਭਰਤਪੁਰ ਸ਼ਹਿਰ ਤੋਂ ਸਿਰਫ 5 ਕਿਲੋਮੀਟਰ ਦੂਰੀ ''ਤੇ ਸਥਿਤ ਸੁਜਾਨ ਪਾਊਆ ਪਿੰਡ ਦੇ ਸ਼ੀਤਲ (31) ਜੋ ਕਦੇ ਇਕ ਹੋਣਹਾਰ ਵਿਦਿਆਰਥੀ ਹੋਇਆ ਕਰਦਾ ਸੀ ਅਤੇ ਉਹ ਹਮੇਸ਼ਾ ਪੜ੍ਹਾਈ ''ਚ ਪਹਿਲੇ ਨੰਬਰ ''ਤੇ ਰਹਿੰਦਾ ਸੀ ਪਰ ਕਰੀਬ 10 ਸਾਲ ਪਹਿਲਾਂ ਅਚਾਨਕ ਉਸ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ, ਜਿਸ ਕਾਰਨ ਉਹ ਪਾਗਲਪਣ ਵਰਗੀਆਂ ਹਰਕਤਾਂ ਕਰਨ ਲੱਗਾ ਪਰ ਉਸ ਦੇ ਘਰਵਾਲਿਆਂ ਦੀ ਉਦਾਸੀਨਤਾ ਅਤੇ ਬਿਹਤਰ ਤਰੀਕੇ ਨਾਲ ਇਲਾਜ ਨਾ ਕਰਵਾਉਣ ਕਾਰਨ ਉਸ ਦਾ ਪਾਗਲਪਣ ਵਧ ਗਿਆ ਅਤੇ ਉਸ ਦੇ ਪਿਤਾ ਅਤੇ ਭਰਾ ਨੇ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਉਸ ਨੂੰ ਇਕ ਕਮਰੇ ''ਚ ਬੰਦ ਕਰ ਦਿੱਤਾ। ਜੰਜ਼ੀਰਾਂ ਨਾਲ ਬੰਨ੍ਹੇ ਸ਼ੀਤਲ ਦੇ ਚਚੇਰੇ ਭਰਾ ਨੀਤੇਸ਼ ਨੇ ਦੱਸਿਆ ਕਿ ਉਸ ਦੀ ਚੀਕ ਸੁਣ ਕੇ ਪਿੰਡ ਦਾ ਕੋਈ ਵਿਅਕਤੀ ਉਨ੍ਹਾਂ ਦੇ ਘਰ ਜਾਂਦਾ ਹੈ ਤਾਂ ਪੀੜਤ ਦੇ ਘਰਵਾਲੇ ਉਨ੍ਹਾਂ ਨੂੰ ਝਗੜਾ ਕਰ ਕੇ ਦੌੜਾ ਦਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਖਿਲਾਫ ਝੂਠੇ ਦੋਸ਼ ਲੱਗਾ ਕੇ ਪੁਲਸ ''ਚ ਮੁਕੱਦਮੇ ਦਰਜ ਕਰਵਾ ਦਿੰਦੇ ਹਨ। ਪੜ੍ਹੇ-ਲਿਖੇ ਨੌਜਵਾਨ ਦੇ 2 ਬੱਚੇ ਵੀ ਹਨ ਪਰ ਆਪਣੀ ਮਾਂ ਅਤੇ ਦਾਦੇ ਦੇ ਡਰ ਕਾਰਨ ਉਹ ਆਪਣੇ ਪਿਤਾ ਨੂੰ ਮਿਲਣ ਦੀ ਜ਼ਰੂਰਤ ਨਹੀਂ ਕਰ ਪਾਉਂਦੇ ਹਨ ਸਿਰਫ ਦੂਰ ਤੋਂ ਹੀ ਪਿਤਾ ਦੀ ਇਸ ਹਾਲਤ ਨੂੰ ਦੇਖ ਕੇ ਰੋ ਉੱਠਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha