ਮੁੰਬਈ ਦੀ ਬਾਰਸ਼ ਨੂੰ ਉਰਦੂ ਅਖਬਾਰ ਨੇ ਦੱਸਿਆ ''ਅੱਲਾਹ ਦਾ ਗੁੱਸਾ''

09/01/2017 3:03:32 PM

ਮੁੰਬਈ— ਇੱਥੇ ਪਿਛਲੇ 2 ਦਿਨਾਂ ਤੋਂ ਹੋਏ ਤੇਜ਼ ਬਾਰਸ਼ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਸੀ। ਕਈ ਲੋਕ ਤਾਂ ਦਫ਼ਤਰਾਂ 'ਚ ਰਾਤ ਰੁਕੇ। ਮੁੰਬਈ ਦੀਆਂ ਲੋਕਲ ਟਰੇਨਾਂ ਦੀ ਰਫ਼ਤਾਰ ਰੁਕ ਜਿਹੀ ਗਈ ਸੀ। ਉੱਥੇ ਹੀ ਇਸੇ ਦਰਮਿਆਨ ਮੁੰਬਈ ਦੀ ਇਕ ਉਰਦੂ ਅਖਬਾਰ ਦਾ ਕਹਿਣਾ ਹੈ ਕਿ ਇਹ ਇੰਨੀ ਭਿਆਨਕ ਤ੍ਰਾਸਦੀ ਦੇ ਪਿੱਛੇ ਭਗਵਾਨ ਦਾ ਗੁੱਸਾ ਹੈ। ਭਗਵਾਨ ਦੇ ਗੁੱਸੇ ਕਾਰਨ ਹੀ ਮੁੰਬਈ 'ਚ ਹੜ੍ਹ ਵਰਗੇ ਹਾਲਾਤ ਬਣੇ। ਉਰਦੂ ਅਖਬਾਰ 'ਚ ਛਪੇ ਇਕ ਐਡੀਟੋਰੀਅਲ 'ਚ ਉਨ੍ਹਾਂ ਨੇ ਇਕ ਟਾਈਟਲ ਦਿੱਤਾ ਹੈ, ਬਾਰਸ਼ ਕਾਰਨ ਤੂਫਾਨ, ਇਹ ਵੀ ਅੱਲਾਹ ਦਾ ਗੁੱਸਾ ਹੈ। 
ਅਖਬਾਰ ਨੇ ਲਿਖਿਆ ਕਿ ਆਫ਼ਤਾਂ ਉਦੋਂ ਆਉਂਦੀਆਂ ਹਨ, ਜਦੋਂ ਲੋਕ ਗਲਤ ਕੰਮਾਂ ਨਾਲ ਜੁੜ ਜਾਂਦੇ ਹਨ ਅਤੇ ਅੱਲਾਹ ਵੱਲੋਂ ਦਿਖਾਏ ਗਏ ਰਸਤੇ 'ਤੇ ਤੁਰਨਾ ਭੁੱਲ ਜਾਂਦੇ ਹਨ। ਅਖਬਾਰ 'ਚ ਛਪੇ ਐਡੀਟੋਰੀਅਲ ਅਨੁਸਾਰ ਇਸ ਤਰ੍ਹਾਂ ਦੀਆਂ ਆਫ਼ਤਾਂ ਕਾਰਨ ਉਨ੍ਹਾਂ ਲੋਕਾਂ ਦਾ ਨੁਕਸਾਨ ਤਾਂ ਹੁੰਦੀ ਹੀ ਹੈ, ਜੋ ਗਲਤ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਸ ਦਾ ਪ੍ਰਭਾਵ ਉਨ੍ਹਾਂ 'ਤੇ ਵੀ ਪੈਂਦਾ ਹੈ ਜੋ ਭਗਵਾਨ ਦੇ ਕਰੀਬ ਹੁੰਦੇ ਹਨ। ਅਖਬਾਰ ਨੇ ਅੱਗੇ ਲਿਖਿਆ ਕਿ ਅਸੀਂ ਇਸ ਨੂੰ ਕਿਆਮਤ ਦਾ ਦਿਨ ਅੱਲਾਹ ਦਾ ਗੁੱਸਾ ਕਹਿ ਰਹੇ ਹਨ, ਕਿਉਂਕਿ ਬਾਰਸ਼ ਸਾਰਿਆਂ ਨੂੰ ਮਜ਼ਬੂਰ ਬਣਾ ਦਿੰਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ 29 ਅਗਸਤ ਨੂੰ 298 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਕਿ 1997 ਤੋਂ ਹੁਣ ਤੱਕ ਅਗਸਤ 'ਚ ਇਕ ਦਿਨ 'ਚ ਹੋਈ ਸਭ ਤੋਂ ਵਧ ਹੈ। ਇਸ ਤੇਜ਼ ਬਾਰਸ਼ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ।