ਟਰੱਕ ਦੀ ਜ਼ੋਰਦਾਰ ਟੱਕਰ ਨਾਲ ਬੱਸ ਦੇ ਉਡੇ ਪਰਖੱਚੇ, 3 ਦੀ ਮੌਤ

04/29/2018 12:01:53 PM

ਜੌਨਪੁਰ— ਉਤਰ ਪ੍ਰਦੇਸ਼ 'ਚ ਜੌਨਪੁਰ ਦੇ ਰਾਮਪੁਰ ਖੇਤਰ 'ਚ ਐਤਵਾਰ ਸਵੇਰੇ ਜੌਨਪੁਰ-ਮਿਰਜ਼ਾਪੁਰ ਮਾਰਗ 'ਤੇ ਟਰੱਕ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਹੋ ਗਏ। 


ਪੁਲਸ ਸੂਤਰਾਂ ਮੁਤਾਬਕ ਜੌਨਪੁਰ ਤੋਂ ਮਿਰਜ਼ਾਪੁਰ ਜਾ ਰਹੀ ਬੱਸ ਰਾਮਪੁਰ ਬਲਾਕ ਨੇੜੇ ਸਵੇਰੇ ਕਰੀਬ 6 ਵਜੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਬੱਸ 'ਚ ਸਵਾਰ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੇ ਬਾਰੇ 'ਚ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਉਨ੍ਹਾਂ ਦੀ ਪਛਾਣ ਕਰ ਰਹੀ ਹੈ।