ਟੈਂਟ ਹਾਊਸ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ

10/22/2017 7:55:13 AM

ਸਿਰਸਾ — ਸਿਰਸਾ ਦੇ ਇੰਡਸਟ੍ਰਿਅਲ ਏਰੀਆ 'ਚ ਬਣੇ ਅਗਰਵਾਲ ਟੈਂਟ ਹਾਊਸ ਦੇ ਗੋਦਾਮ 'ਚ ਅੱਗ ਲੱਗ ਗਈ। ਸੂਚਨਾ ਮਿਲਣ 'ਤੋਂ ਮੌਕੇ 'ਤੇ ਪੁੱਜੀ ਫਾਇਰ ਵਿਭਾਗ ਦੀਆਂ 6 ਗੱਡੀਆਂ ਨੇ 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਗੋਦਾਮ 'ਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ।


ਜਾਣਕਾਰੀ ਦੇ ਅਨੁਸਾਰ ਟੈਂਟ ਹਾਊਸ ਦੇ ਗੋਦਾਮ 'ਚ ਸ਼ੁੱਕਰਵਾਰ ਦੀ ਰਾਤ ਕਰੀਬ 9 ਵਜੇ ਭਿਆਨਕ ਅੱਗ ਲੱਗ ਗਈ, ਜਿਸ ਕਮਰੇ 'ਚ ਅੱਗ ਲੱਗੀ ਉਸ ਕਮਰੇ 'ਚ ਵਧੀਆ ਸੌਫੇ ਅਤੇ ਕਾਰਪੈਟ ਪਿਆ ਹੋਇਆ ਸੀ, ਜਿਸ ਕਾਰਨ ਅੱਗ ਵਧਦੀ ਗਈ। ਕਾਫੀ ਮਸ਼ੱਕਤ ਤੋਂ ਬਾਅਦ ਵਿਭਾਗ ਨੇ ਅੱਗ 'ਤੇ ਕਾਬੂ ਪਾ ਲਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


ਗੋਦਾਮ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੇਬਰ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਹੈ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਜਾਂ ਦਿਵਾਲੀ ਦੇ ਪਟਾਕਿਆਂ ਦੇ ਕਾਰਨ ਅੱਗ ਲੱਗੀ ਹੋਵੇ। ਇਸ ਘਟਨਾ 'ਚ ਗੋਦਾਮ ਦੇ ਮਾਲਕ ਦਾ 20 ਲੱਖ ਤੱਕ ਦਾ ਨੁਕਸਾਨ ਹੋ ਗਿਆ ਹੈ।