ਗੁਜਰਾਤ ਕਾਂਗਰਸ ਦੇ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

01/16/2017 4:30:48 PM

ਗੁਜਰਾਤ— ਇੱਥੋਂ ਦੇ ਆਨੰਦ ਜ਼ਿਲੇ ''ਚ ਬੋਰਸਾੜ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਅਮਿਤ ਚਾਵੜਾ ਨੂੰ ਇਕ ਵਿਅਕਤੀ ਤੋਂ ਕਥਿਤ ਤੌਰ ''ਤੇ ਫੋਨ ''ਤੇ ਧਮਕੀ ਮਿਲੀ ਹੈ। ਇਸ ਵਿਅਕਤੀ ਨੇ ਖੁਦ ਦੇ ਗੈਂਗਸਟਰ ਰਵੀ ਪੁਜਾਰੀ ਹੋਣ ਦਾ ਦਾਅਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਸਟ੍ਰੇਲੀਆ ''ਚ ਹੈ। ਬੋਰਸਾੜ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਇਕ 14 ਜਨਵਰੀ ਨੂੰ ਚਾਵੜਾ ਆਪਣੇ ਰਿਸ਼ਤੇਦਾਰ ਮਹੇਸ਼ ਸੋਲੰਕੀ ਦੇ ਇੱਥੇ ਗਿਆ ਸੀ, ਜਿੱਥੇ ਆਸਟ੍ਰੇਲੀਆ ਦੇ ਇਕ ਨੰਬਰ ਤੋਂ ਉਸ ਦੇ ਮੋਬਾਈਲ ਫੋਨ ''ਤੇ ਫੋਨ ਆਇਆ ਅਤੇ ਉਸ ਨੂੰ ਧਮਕੀ ਦਿੱਤੀ ਗਈ। ਅਧਿਕਾਰੀ ਨੇ ਦੱਸਿਆ,''''ਵਿਧਾਇਕ ਚਾਵੜਾ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਆਸਟ੍ਰੇਲੀਆ ਤੋਂ ਰਵੀ ਪੁਜਾਰੀ ਦੱਸਿਆ ਅਤੇ ਉਸ ਨੂੰ ਕਿਹਾ ਗਿਆ ਕਿ ਜਿਸ ਪ੍ਰਗਣੇਸ਼ ਪਟੇਲ (ਆਜ਼ਾਦ ਨਗਰ ਨਿਗਮ) ਨੂੰ ਗੋਲੀ ਮਾਰੀ ਗਈ, ਉਹ ਮਰ ਗਿਆ ਹੈ ਜਾਂ ਨਹੀਂ। ਚਾਵੜਾ ਨੇ ਕਿਹਾ ਕਿ ਉਹ ਨਹੀਂ ਜਾਣਦੇ ਹਨ ਅਤੇ ਫੋਨ ਕੱਟ ਦਿੱਤਾ।''''
ਉਨ੍ਹਾਂ ਦੱਸਿਆ,''''ਕੁਝ ਸਮੇਂ ਬਾਅਦ, ਉਸ ਨੂੰ ਫਿਰ ਤੋਂ ਫੋਨ ਆਇਆ, ਇਸ ਵਾਰ ਭਾਰਤੀ ਨੰਬਰ ਤੋਂ ਫੋਨ ਸੀ ਅਤੇ ਫੋਨ ਕਰਨ ਵਾਲੇ ਵਿਅਕਤੀ ਨੇ ਚਾਵੜਾ ਤੋਂ ਕਿਹਾ ਕਿ ਉਸ ਦਾ ਵੀ ਹਾਲ ਪਟੇਲ ਵਰਗਾ ਕਰ ਦਿੱਤਾ ਜਾਵੇਗਾ।'''' ਚਾਵੜਾ ਐਤਵਾਰ ਨੂੰ ਬੋਰਸਾੜ ਆਏ ਅਤੇ ਐਤਵਾਰ ਦੇਰ ਰਾਤ ਅਣਪਛਾਤੇ ਲੋਕਾਂ ਅਤੇ ਰਵੀ ਪੁਜਾਰੀ ਦੇ ਰੂਪ ''ਚ ਖੁਦ ਦੀ ਪਛਾਣ ਦੱਸਣ ਵਾਲੇ ਇਕ ਵਿਅਕਤੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਪੁਲਸ ਨੇ ਭਾਰਤੀ ਸਜ਼ਾ ਦੀ ਧਾਰਾ 507 ਦੇ ਅਧੀਨ (ਗੁੰਮਨਾਮ ਵਿਅਕਤੀ ਵੱਲੋਂ ਅਪਰਾਧਕ ਧਮਕੀ) ਮਾਮਲਾ ਦਰਜ ਕੀਤਾ ਅਤੇ ਗਾਂਧੀਨਗਰ ਸੈਕਟਰ ਇਕ ਥਾਣਾ ''ਚ ਮਾਮਲਾ ਟਰਾਂਸਫਰ ਕਰ ਦਿੱਤਾ, ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬੋਰਸਾੜ ਨਗਰ ਨਿਗਮ ਤੋਂ ਇਕ ਆਜ਼ਾਦ ਪ੍ਰੀਸ਼ਦ ਪ੍ਰਗਣੇਸ਼ ਪਟੇਲ ਨੂੰ ਕੁਝ ਦਿਨ ਪਹਿਲਾਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ ਅਤੇ ਵਡੋਦਰਾ ਦੇ ਇਕ ਹਸਪਤਾਲ ''ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Disha

This news is News Editor Disha