ਜੋ ਦਲਿਤ ਮੋਦੀ ਸਰਕਾਰ ਦੇ ਖਿਲਾਫ ਸੜਕਾਂ ''ਤੇ ਉਨ੍ਹਾਂ ਨੂੰ ਸਾਡਾ ਸਲਾਮ: ਰਾਹੁਲ ਗਾਂਧੀ

04/02/2018 12:12:04 PM

ਨਵੀਂ ਦਿੱਲੀ— ਅਨੁਸੂਚਿਤ ਜਾਤੀ (ਐਸ.ਸੀ. ਅਤੇ ਅਨੁਸੂਚਿਤ ਜਨਜਾਤੀ (ਐਸ.ਟੀ.) ਐਕਟ 'ਚ ਦਰਜ ਮਾਮਲਿਆਂ 'ਚ ਤੱਤਕਾਲ ਗ੍ਰਿਫਤਾਰੀ 'ਤੇ ਰੋਕ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਅੱਜ ਭਾਰਤ ਬੰਦ ਦੇ ਅਪੀਲ 'ਤੇ ਕਈ ਦਲਿਤ ਸੜਕਾਂ 'ਤੇ ਉਤਰ ਆਏ ਹਨ। ਭਾਰਤ ਬੰਦ ਦਾ ਅਸਰ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਬੰਦ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਲਿਤਾਂ ਦੇ ਪੱਖ 'ਚ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ।


ਰਾਹੁਲ ਨੇ ਟਵੀਟ ਕੀਤਾ ਕਿ ਦਲਿਤਾਂ ਨੂੰ ਭਾਰਤੀ ਸਮਾਜ ਦੇ ਸਭ ਤੋਂ ਹੇਠਲੇ ਉਪਨਿਵੇਸ਼ 'ਤੇ ਰੱਖਣਾ ਆਰ.ਐਸ.ਐਸ/ ਭਾਜਪਾ ਦੇ ਡੀ.ਐਨ.ਏ. 'ਚ ਹੈ, ਜੋ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਉਸ ਨੂੰ ਉਹ ਹਿੰਸਾ ਨਾਲ ਦਬਾਉਂਦੇ ਹਨ। ਰਾਹੁਲ ਨੇ ਕਿਹਾ ਕਿ ਹਜ਼ਾਰਾਂ ਦਲਿਤ ਭਰਾ-ਭੈਣ ਅੱਜ ਸੜਕਾਂ 'ਤੇ ਉਤਰ ਕੇ ਮੋਦੀ ਸਰਕਾਰ ਤੋਂ ਆਪਣੇ ਅਧਿਕਾਰਾਂ ਦੀ ਰੱਖਿਆ ਦੀ ਮੰਗ  ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ।