ਭਾਰਤੀਆਂ ਵਲੋਂ ਖ਼ੁਦਕੁਸ਼ੀ ਦੀਆਂ ਘਟਨਾਵਾਂ 'ਚ ਵਾਧਾ ਚਿੰਤਾਜਨਕ, ਵਿਆਹੇ ਪੁਰਸ਼ਾਂ ਦੀ ਗਿਣਤੀ ਵਧੇਰੇ

08/26/2023 12:07:49 PM

ਨਵੀਂ ਦਿੱਲੀ- ਭਾਰਤੀ ਪੁਰਸ਼ਾਂ ਵਲੋਂ ਖ਼ੁਦਕੁਸ਼ੀ ਦੀਆਂ ਘਟਨਾਵਾਂ 'ਚ ਵਾਧਾ ਚਿੰਤਾਜਨਕ ਬਣਿਆ ਹੋਇਆ ਹੈ। ਜਿਸ 'ਚ ਵਿਆਹੇ ਪੁਰਸ਼ਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ ਅਤੇ ਪਰਿਵਾਰ ਅਤੇ ਸਿਹਤ ਸੰਬੰਧੀ ਮੁੱਦੇ ਇਸ ਨੂੰ ਵਧਾ ਰਹੇ ਹਨ। ਇਸ ਹਫ਼ਤੇ ਦਿ ਲੈਂਸੇਟ ਰੀਜਨਲ ਹੈਲਥ 'ਚ ਪ੍ਰਕਾਸ਼ਿਤ ਭਾਰਤ 'ਚ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੇ ਬਦਲਦੇ ਪੈਟਰਨ 'ਤੇ ਇਕ ਨਵੇਂ ਅਧਿਐਨ 'ਚ ਪਾਇਆ ਗਿਆ ਕਿ 2014 'ਚ ਔਰਤਾਂ ਦੀ ਤੁਲਨਾ 'ਚ ਪੁਰਸ਼ਾਂ 'ਚ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੁੱਗਣੀਆਂ ਸਨ (42521 ਔਰਤਾਂ ਦੀ ਤੁਲਨਾ 'ਚ 89,129  ਪੁਰਸ਼ਾਂ ਦੀ ਖੁਦਕੁਸ਼ੀ ਨਾਲ ਮੌਤ ਹੋਈ ਸੀ) ਪਰ 2021 'ਚ ਇਹ ਵੱਧ ਕੇ 2.64 ਗੁਣਾ ਹੋ ਗਿਆ, ਜਦੋਂ 45,026 ਔਰਤਾਂ ਦੇ ਮੁਕਾਬਲੇ 1,18,979 ਪੁਰਸ਼ਾਂ ਦੀ ਖੁਦਕੁਸ਼ੀ ਨਾਲ ਮੌਤ ਹੋ ਗਈ। ਕੁੱਲ ਮਿਲਾ ਕੇ 7 ਸਾਲਾਂ 'ਚ ਪੁਰਸ਼ਾਂ 'ਚ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ 'ਚ 33.5 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਔਰਤਾਂ 'ਚ 5.89 ਫੀਸਦੀ ਦਾ ਵਾਧਾ ਹੋਇਆ। 

ਇਹ ਵੀ ਪੜ੍ਹੋ : ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ

ਪੁਰਸ਼ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ 'ਚ ਵਾਧਾ ਚਿੰਤਾਜਨਕ ਹੈ। ਵਿਆਹੇ ਪੁਰਸ਼ਾਂ ਨੂੰ ਵਿਸ਼ੇਸ਼ ਜ਼ੋਖਮ ਹੁੰਦਾ ਹੈ। 2021 'ਚ ਵਿਆਹੇ ਪੁਰਸ਼ਾਂ 'ਚ ਖੁਦਕੁਸ਼ੀ ਮੌਤ ਦਰ (ਪ੍ਰਤੀ ਇਕ ਲੱਖ ਲੋਕਾਂ 'ਤੇ ਮੌਤ) ਔਰਤਾਂ ਦੀ 8.4 ਦੀ ਤੁਲਨਾ 'ਚ ਤਿੰਨ ਗੁਣਾ ਵੱਧ 24.3 ਦਰਜ ਕੀਤੀ ਗਈ। ਪੂਰਨ ਰੂਪ ਨਾਲ 2021 'ਚ 28,680 ਵਿਆਹੀਆਂ ਔਰਤਾਂ ਦੀ ਤੁਲਨਾ 'ਚ 81,063 ਵਿਆਹੇ ਪੁਰਸ਼ਾਂ ਦੀ ਖੁਦਕੁਸ਼ੀ ਨਾਲ ਮੌਤ ਹੋ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha