ਬਿਨਾਂ ਲਾੜੀ ਲਏ ਵਾਪਸ ਪਰਤੀ ਬਾਰਾਤ, 2 ਨਾਬਾਲਗ ਲੜਕੀਆਂ ਦਾ ਵਿਆਹ ਰੁਕਵਾਇਆ

03/27/2017 12:05:10 PM

ਜੁਲਾਨਾ— ਰਾਮਕਲੀ ਪਿੰਡ ''ਚ ਆਈਆਂ 2 ਬਾਰਾਤਾਂ ਨੂੰ ਬਿਨਾਂ ਲਾੜੀ ਲਏ ਹੀ ਵਾਪਸ ਘਰ ਜਾਣਾ ਪਿਆ। ਲੜਕੀਆਂ ਦੀ ਉਮਰ ਘੱਟ ਹੋਣ ਕਾਰਨ ਮਹਿਲਾ ਪ੍ਰੋਟੈਕਸ਼ਨ ਅਧਿਕਾਰੀ ਦੀ ਟੀਮ ਨੇ ਵਿਆਹ ਰੁਕਵਾ ਦਿੱਤਾ। ਲਾੜੀ ਦੀ ਉਮਰ 17 ਸਾਲ 3 ਮਹੀਨੇ ਦੱਸੀ ਜਾ ਰਹੀ ਹੈ ਜਦੋਂ ਕਿ ਲਾੜਾ 27 ਸਾਲ ਦਾ ਹੈ। ਪੁਲਸ ਕੰਟਰੋਲ ਰੂਮ ''ਚ ਸੂਚਨਾ ਮਿਲੀ ਕਿ ਰਾਮਕਲੀ ਪਿੰਡ ''ਚ 2 ਲੜਕੀਆਂ ਦਾ ਵਿਆਹ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ 18 ਸਾਲ ਨਹੀਂ ਹੋਈ ਹੈ। ਸੂਚਨਾ ਮਿਲਦੇ ਹੀ ਮਹਿਲਾ ਪ੍ਰੋਟੈਕਸ਼ਨ ਸਹਾਇਕ ਅਧਿਕਾਰੀ ਰਵੀ ਲੋਹਾਨ, ਮਹਿਲਾ ਥਾਣੇ ਤੋਂ ਸੁਮਨ, ਐੱਸ.ਪੀ.ਓ. ਸੁਰੇਸ਼ ਕੁਮਾਰ, ਹੌਲਦਾਰ ਅਸ਼ੋਕ ਕੁਮਾਰ ਦੀ ਟੀਮ ਪੁੱਜੀ। ਇੱਥੇ ਪੁੱਜ ਕੇ ਟੀਮ ਨੇ ਲੜਕੀਆਂ ਦੀ ਉਮਰ ਦੀ ਜਾਂਚ ਕੀਤੀ। ਇਕ ਲੜਕੀ ਦੀ ਉਮਰ ਸਾਢੇ 15 ਸਾਲ ਅਤੇ ਦੂਜੀ ਦੀ ਸਵਾ 17  ਸਾਲ ਮਿਲੀ। ਘੱਟ ਉਮਰ ਹੋਣ ''ਤੇ ਪ੍ਰੋਟੈਕਸ਼ਨ ਅਧਿਕਾਰੀ ਦੀ  ਟੀਮ ਨੇ ਵਿਆਹ ਰੁਕਵਾ ਦਿੱਤਾ। ਇਕ ਬਾਰਾਤ ਭਿਵਾਨੀ ਅਤੇ ਦੂਜੀ ਫਰਮਾਣ ਪਿੰਡ ਤੋਂ ਆਈ ਹੋਈ ਸੀ। ਬਾਰਾਤ ਬਿਨਾਂ ਲਾੜੀ ਲਏ ਹੀ ਘਰ ਵਾਪਸ ਆ ਗਈ। 
ਸੂਚਨਾ ਦੇ ਆਧਾਰ ''ਤੇ ਕਰੇਲਾ ਪਿੰਡ ''ਚ ਵੀ ਟੀਮ ਪੁੱਜੀ। ਇੱਥੇ ਟੀਮ ਨੇ ਲੜਕੀ ਅਤੇ ਲੜਕੇ ਦੀ ਉਮਰ ਦੀ ਜਾਂਚ ਕੀਤੀ। ਕਰੇਲਾ ਪਿੰਡ ''ਚ ਲੜਕੇ ਅਤੇ ਲੜਕੀ ਦੀ ਉਮਰ ਸਹੀ ਪਾਈ ਗਈ। ਮਹਿਲਾ ਪ੍ਰੋਟੈਕਸ਼ਨ ਸਹਾਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਕਲੀ ਪਿੰਡ ''ਚ 2 ਲੜਕੀਆਂ ਦਾ ਵਿਆਹ ਹੋ ਰਿਹਾ ਹੈ। ਇਨ੍ਹਾਂ ਲੜਕੀਆਂ ਦੀ ਉਮਰ 18 ਸਾਲ ਤੋਂ ਘੱਟ ਹੈ। ਟੀਮ ਨੇ ਮੌਕੇ ''ਤੇ ਪੁੱਜ ਕੇ ਲੜਕੀਆਂ ਦੀ ਉਮਰ ਦੀ ਜਾਂਚ ਕੀਤੀ। 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹੀ ਮਾਤਾ-ਪਿਤਾ ਨੂੰ ਲੜਕੀ ਦਾ ਵਿਆਹ ਕਰਵਾਉਣਾ ਚਾਹੀਦਾ। ਘੱਟ ਉਮਰ ''ਚ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ।

Disha

This news is News Editor Disha