ਪੰਜਾਬੀਆਂ ਤੇ ਹਰਿਆਣਵੀਆਂ ਨੂੰ ਚੜ੍ਹਿਆ ਨਿੱਕੇ ਟ੍ਰੈਕਟਰਾਂ ਦਾ ਸ਼ੌਕ

12/05/2018 1:24:48 PM

ਚੰਡੀਗੜ੍ਹ—ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਲੋਂ ਲਾਈ ਗਈ ਪਰਾਲੀ ਸਾੜਨ 'ਤੇ ਰੋਕ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੋਹਾਂ 'ਚ ਮਿੰਨੀ ਟ੍ਰਕੈਟਰ ਦੀ ਵਿਕਰੀ 'ਚ ਵਾਧਾ ਹੋਇਆ ਹੈ ਕਿਉਂਕਿ ਔਸਤ ਭੂਮੀ ਹੋਲਡਿੰਗ ਦਾ ਆਕਾਰ ਲਗਾਤਾਰ ਘਟਦਾ ਹੀ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੈ। ਇਸ ਨੂੰ ਦੇਖਦੇ ਹੋਏ ਟ੍ਰੈਕਟਰ ਨਿਰਮਾਤਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟ ਲਾਗਤ ਵਾਲੇ ਮਿੰਨੀ ਟ੍ਰੈਕਟਰ ਵੇਚ ਰਹੇ ਹਨ। 
 

ਤੇਲ ਦੀ ਖਪਤ ਨਾ ਦੇ ਬਰਾਬਰ 
30 ਹਾਰਸ ਪਾਵਰ ਦੇ ਤਹਿਤ ਇਹ ਨਵੇਂ ਟ੍ਰੈਕਟਰ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹਨ। ਬਾਕੀ ਟ੍ਰੈਕਟਰਾਂ ਦੀ ਤੁਲਨਾ 'ਚ ਇਹ ਤੇਲ ਦੀ ਖਪਤ ਵੀ ਘੱਟ ਲੈਂਦੇ ਹਨ ਅਤੇ ਇਨ੍ਹਾਂ ਦਾ ਵਜ਼ਨ ਵੀ ਜ਼ਿਆਦਾ ਨਹੀਂ ਹੁੰਦਾ। ਦੱਸ ਦਈਏ ਕਿ ਛੋਟੇ ਟ੍ਰੈਕਟਰਾਂ ਦੀ ਕੀਮਤ ਪ੍ਰਤੀ ਯੂਨਿਟ 2.5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ ਬ੍ਰਾਂਡ ਅਤੇ ਐਕਸੈੱਸਰੀਜ਼ ਦੇ ਆਧਾਰ 'ਤੇ ਹਾਈ-ਸੰਚਾਲਿਤ ਸੰਸਕਾਰਨਾਂ 'ਚ 6.5 ਲੱਖ ਰੁਪਏ ਤੋਂ 15 ਲੱਖ ਰੁਪਏ ਦੇ ਮੁੱਲ ਟੈਗ ਹੁੰਦੇ ਹਨ। 
 

ਕਿਸਾਨਾਂ 'ਚ ਲਗਾਤਾਰ ਵਧ ਰਹੀ ਮੰਗ 
ਟ੍ਰੈਕਟਰ ਦੇ ਨਿਰਦੇਸ਼ਕ ਸਲੀਸ਼ ਮੂਵਲੀਆ ਨੇ ਦੱਸਿਆ ਕਿ ਹੁਣ ਤਕ ਇਹ ਛੋਟੇ ਟ੍ਰੈਕਟਰ ਮੁੱਖ ਰੂਪ ਨਾਲ ਗੁਜਰਾਤ ਅਤੇ ਮਹਾਰਾਸ਼ਟਰ 'ਚ ਲੋਕਪ੍ਰਿਯ ਸੀ। ਹਾਲਾਂਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਜਿਵੇਂ ਉੱਤਰੀ ਰਾਜਾਂ 'ਚ ਮੰਗ ਵਧ ਰਹੀ ਹੈ। ਖਾਸ ਕਰਕੇ ਜਿੱਥੇ ਕਿਸਾਨਾਂ ਦੀ ਹੋਲਡਿੰਗ ਛੋਟੀ ਹੈ ਜਾਂ ਜਿੱਥੇ ਬਾਗਬਾਨੀ ਦੇ ਉਦੇਸ਼ਾਂ ਲਈ ਭੂਮੀ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਥਾਂਵਾ 'ਤੇ ਇਨ੍ਹਾਂ ਦੀ ਹੋੜ ਮਚੀ ਹੈ।
 

ਕਿਫਾਇਤੀ ਕੀਮਤਾਂ 'ਚ ਉਪਲੱਬਧ 
ਅੰਕੜਿਆਂ ਮੁਤਾਬਕ ਪੰਜਾਬ 'ਚ ਲਗਭਗ 35 ਫੀਸਦੀ ਖੇਤੀਬਾੜੀ ਵਾਲੇ ਪਰਿਵਾਰ ਛੋਟੇ ਅਤੇ ਸੀਮਾਂਤ ਕਿਸਾਨਾਂ (5 ਏਕੜ ਤੋਂ ਘੱਟ ਜ਼ਮੀਨ ਰੱਖਣ ਵਾਲੇ) ਦੀ ਸ਼੍ਰੇਣੀ 'ਚ ਆਉਂਦੇ ਹਨ। ਪਰੰਪਰਾਗਤ ਰੂਪ ਨਾਲ ਪੰਜਾਬ ਮੁੱਖ ਰੂਪ ਨਾਲ ਉੱਚ ਸ਼ਕਤੀ ਵਾਲੇ ਟ੍ਰੈਕਟਰਾਂ ਲਈ ਪ੍ਰਸਿੱਧ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਕਮੀ ਕਾਰਨ ਇਨ੍ਹਾਂ ਰਾਜਾਂ 'ਚ ਕਿਸਾਨਾਂ ਨੂੰ ਮਸ਼ੀਨੀਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਕਈ ਕਿਸਾਨ ਜ਼ਿਆਦਾ ਸ਼ਕਤੀ ਵਾਲੇ ਟ੍ਰੈਕਟਰ, ਜਿਨ੍ਹਾਂ ਦੀ ਲਾਗਤ 7 ਲੱਖ ਰੁਪਏ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਨਹੀਂ ਖਰੀਦ ਸਕਦੇ। ਉੱਥੇ ਹੀ ਜੋ ਛੋਟੇ ਟ੍ਰੈਕਟਰ ਹੁਣ ਆ ਰਹੇ ਹਨ ਉਨ੍ਹਾਂ ਨੂੰ ਕਿਸਾਨ ਆਸਾਨੀ ਨਾਲ ਖਰੀਦ ਸਕਦੇ ਹਨ।
 

ਲੋਕਪ੍ਰਿਯਤਾ ਦੇ ਚਲਦੇ ਲਗਾਤਾਰ ਖਰੀਦ 
ਜੇਕਰ ਗੱਲ ਕੀਤੀ ਜਾਵੇ ਇਨ੍ਹਾਂ ਟ੍ਰੈਕਟਰਾਂ ਦੀ ਲੋਕਪ੍ਰਿਯਤਾ ਦੀ ਤਾਂ ਇਸ ਸਾਲ ਅਪ੍ਰੈਲ-ਅਕਤੂਬਰ 'ਚ ਮਿੰਨੀ ਟ੍ਰੈਕਟਰਾਂ ਦੀ 47,918 ਇਕਾਇਆ ਬੇਚੀਆਂ ਗਈਆਂ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਨ੍ਹਾਂ ਦੀ ਗਿਣਤੀ 44,916 ਸੀ। ''ਦੇਸ਼ ਦੇ ਹੋਰਾਂ ਹਿੱਸਿਆਂ ਦੀ ਤੁਲਨਾ 'ਚ ਗੁਜਰਾਤ ਅਤੇ ਮਹਾਰਾਸ਼ਟਰ 'ਚ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘੱਟ ਹੈ। ਜਿਸ ਕਰਕੇ ਗੁਜਰਾਤ 'ਚ ਮਿੰਨੀ ਟ੍ਰੈਕਟਰਾਂ ਦੀ ਵਿਕਰੀ ਵਿਕਸਿਤ ਕੀਤੀ ਗਈ ਸੀ ਅਤੇ ਲੋਕਾਂ ਨੇ ਇਨ੍ਹਾਂ ਨੂੰ ਖਰੀਦਿਆਂ ਵੀ।
 

ਕਪਾਹ, ਮੂੰਗਫਲੀ ਅਤੇ ਸੋਇਆਬੀਨ ਦੀ ਖੇਤੀ 'ਚ ਉਪਯੋਗੀ 
ਉਦਯੋਗ ਮੁਤਾਬਕ, ਮਿੰਨੀ ਟ੍ਰੈਕਟਰ ਜ਼ਿਆਦਾਤਰ ਮੁੱਖ ਰੂਪ ਨਾਲ ਬਾਗਾਨੀ ਅਤੇ ਕਪਾਹ, ਮੂੰਗਫਲੀ ਅਤੇ ਸੋਇਆਬੀਨ ਦੇ ਖੇਤ 'ਚ ਉਪਯੋਗ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਵੱਡੀ ਫਸਲ ਜਿਵੇਂ-ਕਿੰਨੂ, ਸੇਬ, ਗੰਨਾ ਅਤੇ ਦਾਲਾਂ ਲਈ ਵੀ ਕਿਸਾਨ ਨਿੱਕੇ ਟ੍ਰੈਕਟਰਾਂ ਖਰੀਦ ਰਹੇ ਹਨ। ਵਧਦੀ ਮੰਗ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ, ਸੋਨਾਲਿਕਾ, ਤਾਫੇ ਅਤੇ ਐਸਕਾਟਰਸ ਵਰਗੇ ਲਗਭਗ ਸਾਰੇ ਟ੍ਰੈਕਟਰ ਨਿਰਮਾਤਾਵਾਂ ਦੇ ਕੋਲ ਉਨ੍ਹਾਂ ਦੇ ਪੋਰਟਫੋਲੀਓ 'ਚ ਨਿੱਕੇ ਟ੍ਰੈਕਟਰ ਹਨ।
 

Neha Meniya

This news is Content Editor Neha Meniya