ਬਜਟ 2018: ਹਲਵਾ ਸੈਰੇਮਨੀ ਨਾਲ ਸ਼ੁਰੂ ਹੋਈ ਬਜਟ ਪ੍ਰਿੰਟਿੰਗ ਦੀ ਪ੍ਰਕਿਰਿਆ

01/20/2018 5:15:55 PM

ਨਵੀਂ ਦਿੱਲੀ— ਬਜਟ 2018-19 ਦੇ ਦਸਤਾਵੇਜ਼ਾਂ ਦੀ ਪ੍ਰਿੰਟਿੰਗ ਦੀ ਪ੍ਰਕਿਰਿਆ ਅੱਜ ਯਾਨੀ ਸ਼ਨੀਵਾਰ ਨੂੰ ਹਲਵਾ ਸੈਰੇਮਨੀ ਦੀ ਰਸਮ ਨਾਲ ਸ਼ੁਰੂ ਹੋ ਗਈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ਨੀਵਾਰ ਨੂੰ ਹਲਵਾ ਸੈਰੇਮਨੀ 'ਚ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਲਵਾ ਖੁਆ ਕੇ ਬਜਟ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸੇ ਦੇ ਨਾਲ ਪ੍ਰਿੰਟਿੰਗ ਪ੍ਰੈੱਸ ਦੇ ਕਈ ਕਰਮਚਾਰੀਆਂ ਸਮੇਤ ਵਿੱਤ ਮੰਤਰਾਲੇ ਦੇ 100 ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤੱਕ ਨਜ਼ਰਬੰਦ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਇਕ ਫਰਵਰੀ ਨੂੰ ਆਮ ਬਜਟ ਪੇਸ਼ ਕਰੇਗੀ।
ਕੀ ਹੈ ਹਲਵਾ ਸੈਰੇਮਨੀ
ਬਜਟ ਪੇਸ਼ ਹੋਣ ਤੋਂ ਪਹਿਲਾਂ ਇਕ ਅਹਿਮ ਹਲਵਾ ਸੈਰੇਮਨੀ ਹੁੰਦੀ ਹੈ, ਜਿਸ ਤੋਂ ਬਾਅਦ ਅਧਿਕਾਰਤ ਤੌਰ 'ਤੇ ਬਜਟ ਛਪਾਈ ਲਈ ਭੇਜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹਰ ਸ਼ੁੱਭ ਕੰਮ ਦੀ ਸ਼ੁਰੂਆਤ ਮਿੱਠੇ ਨਾਲ ਕਰਨੀ ਚਾਹੀਦੀ ਹੈ ਅਤੇ ਭਾਰਤੀ ਪਰੰਪਰਾ 'ਚ ਹਲਵੇ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਹਲਵਾ ਸੈਰੇਮਨੀ ਦੇ ਅਧੀਨ ਮੌਜੂਦ ਵਿੱਤ ਮੰਤਰੀ ਖੁਦ ਬਜਟ ਨਾਲ ਜੁੜੇ ਕਰਮਚਾਰੀਆਂ, ਬਜਟ ਦੀ ਛਪਾਈ ਨਾਲ ਜੁੜੇ ਕਰਮਚਾਰੀਆਂ ਅਤੇ ਵਿੱਤ ਅਧਿਕਾਰੀਆਂ ਨੂੰ ਹਲਵਾ ਵੰਡਦੇ ਹਨ। ਇਸ ਹਲਵੇ ਦੇ ਬਣਨ ਅਤੇ ਵੰਡਣ ਦੇ ਬਾਅਦ ਹੀ ਬਜਟ ਦੇ ਦਸਤਾਵੇਜ਼ਾਂ ਦੇ ਛਾਪਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।
ਅਧਿਕਾਰੀਆਂ ਨੂੰ ਰੱਖਿਆ ਜਾਂਦਾ ਹੈ ਪਰਿਵਾਰ ਤੋਂ ਵੀ ਦੂਰ
ਲੋਕ ਸਭਾ 'ਚ ਜਦੋਂ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤੇ ਜਾਣ ਤੱਕ ਇਹ ਕਰਮਚਾਰੀ ਆਪਣੇ ਪਰਿਵਾਰ ਨਾਲ ਫੋਨ 'ਤੇ ਵੀ ਸੰਪਰਕ ਨਹੀਂ ਕਰ ਸਕਦੇ। ਇਸ ਰਸਮ ਤੋਂ ਬਾਅਦ ਵਿੱਤ ਮੰਤਰਾਲੇ ਦੇ ਸਿਰਫ ਸੀਨੀਅਰ ਅਧਿਕਾਰੀਆਂ ਨੂੰ ਵੀ ਆਪਣੇ ਘਰ ਜਾਣ ਦੀ ਮਨਜ਼ੂਰੀ ਮਿਲਦੀ ਹੈ। ਵਿੱਤ ਮੰਤਰੀ ਵੱਲੋਂ ਹਲਵਾ ਵੰਡੇ ਜਾਣ ਤੋਂ ਬਾਅਦ ਮੰਤਰਾਲੇ ਦੇ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਮੰਤਰਾਲੇ 'ਚ ਹੀ ਪੂਰੀ ਦੁਨੀਆ ਤੋਂ ਕੱਟ ਕੇ ਰਹਿਣਾ ਹੁੰਦਾ ਹੈ। ਬਜਟ ਬਣਾਉਣ ਦੀ ਪ੍ਰਕਿਰਿਆ 'ਚ ਲੱਗੇ 100 ਅਧਿਕਾਰੀ 2-3 ਹਫਤਿਆਂ ਤੱਕ ਨਾਰਥ ਬਲਾਕ 'ਚ ਰਹਿੰਦੇ ਹਨ।