ਮੁਰਗੀਅਾਂ ਨੂੰ ਵੀ ਹੈ ਤੁਰਨ-ਫਿਰਨ ਦਾ ਅਧਿਕਾਰ, ਉਨ੍ਹਾਂ ਨੂੰ ਵੱਡੇ ਪਿੰਜਰਿਅਾਂ ’ਚ ਰੱਖਿਆ ਜਾਵੇ  : ਅਦਾਲਤ

11/09/2018 9:38:50 AM

ਨਵੀਂ ਦਿੱਲੀ – ਦਿੱਲੀ ਹਾਈਕੋਰਟ ਨੇ ਸੁਝਾਅ ਦਿੱਤਾ ਹੈ ਕਿ ਮੁਰਗੀਅਾਂ ਦੇ ਪਿੰਜਰੇ ਇੰਨੇ ਵੱਡੇ ਹੋਣੇ ਚਾਹੀਦੇ ਹਨ ਕਿ ਉਹ ਆਰਾਮ ਨਾਲ ਤੁਰ-ਫਿਰ ਸਕਣ। ਮੁੱਖ ਜੱਜ ਰਾਜੇਂਦਰ ਮੇਨਨ ਅਤੇ ਜੱਜ ਵੀ. ਕੇ. ਰਾਵ ਦੀ ਬੈਂਚ ਨੇ ਇਹ ਟਿੱਪਣੀਅਾਂ ਕੀਤੀਅਾਂ। ਬੈਂਚ ਨੇ ਵਾਤਾਵਰਣ ਮੰਤਰਾਲੇ ਦੇ ਸਕੱਤਰ ਨੂੰ ਮੁਰਗੀਅਾਂ ਦੇ ਪ੍ਰਜਣਨ ਅਤੇ ਤੁਰਨ-ਫਿਰਨ ’ਤੇ ਦਿਸ਼ਾ-ਨਿਰਦੇਸ਼ ਤੈਅ ਕਰਨ ਲਈ ਇਕ ਕਮੇਟੀ ਗਠਿਤ ਕਰਨ ਅਤੇ ਉਸਦੀ ਪ੍ਰਧਾਨਗੀ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਕਿਹਾ ਕਿ ਕਮੇਟੀ ਨੂੰ ਇਸ ਮੁੱਦੇ ’ਤੇ ਵਿਧੀ ਕਮਿਸ਼ਨ ਦੀਅਾਂ ਸਿਫਾਰਿਸ਼ਾਂ, ਹੋਰ ਸੂਬਿਅਾਂ ਦੇ ਸੁਝਾਅ ਅਤੇ ਭਾਰਤੀ ਜੀਵ-ਜੰਤੂ ਕਲਿਆਣ ਬੋਰਡ ਦੇ ਨਜ਼ਰੀਏ ਤੋਂ ਇਲਾਵਾ ਪੋਲਟਰੀ ਕਿਸਾਨਾਂ ਸਮੇਤ ਹੋਰ ਪੱਖਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਮੇਟੀ 5 ਫਰਵਰੀ 2019 ਨੂੰ ਸੁਣਵਾਈ ਦੀ ਅਗਲੀ ਤਰੀਕ ’ਤੇ ਰਿਪੋਰਟ ਸੌਂਪੇ। ਅਦਾਲਤ ਨੇ ਕਿਹਾ ਕਿ ਕੋਈ ਫੈਸਲਾ ਕੀਤੇ ਜਾਣ ਤੱਕ ਤਾਰਾਂ ਵਾਲੇ ਛੋਟੇ ਪਿੰਜਰਿਅਾਂ ਦੀ ਵਰਤੋਂ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੱਜਾਂ ਨੇ ਕਿਹਾ ਕਿ ਵੱਡੇ ਪਿੰਜਰਿਅਾਂ ਦੀ ਵਰਤੋਂ ਕੀਤੀ ਜਾਵੇ ਜਿੱਥੇ ਮੁਰਗੀਅਾਂ ਆਰਾਮ ਨਾਲ ਤੁਰ-ਫਿਰ ਸਕਣ। ਬੈਂਚ ਨੇ ਕਿਹਾ ਕਿ ਫਿਲਹਾਲ ਮੁਰਗੀਅਾਂ ਦਾ ਕੋਈ ਵੀ ਪਿੰਜਰਾ ਪਸ਼ੂ ਕਲਿਆਣ ਕਾਨੂੰਨ ਤਹਿਤ ਦੱਸਿਆ ਗਿਆ ਆਕਾਰ ਲੋੜਾਂ ਨੂੰ ਪੂਰਾ ਨਹੀਂ ਕਰਦਾ।  ਅਦਾਲਤ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਦਾਅਵਾ ਕੀਤਾ ਗਿਆ ਕਿ ਅਾਂਡੇ ਦੇਣ ਵਾਲੀਅਾਂ ਮੁਰਗੀਅਾਂ ਨੂੰ ਛੋਟੇ ਪਿੰਜਰਿਅਾਂ ‘ਚ ਰੱਖਣਾ ਅਤਿਅੰਤ ਨਾ-ਇਨਸਾਫੀ ਵਾਂਗ ਹੈ।