ਤਾਲਾਬ, ਖੂਹ ਅਤੇ ਝੀਲ ਦਾ ਪਾਣੀ ਪ੍ਰਦੂਸ਼ਿਤ ਕਰਨ ਵਾਲਾ ਜਾਏਗਾ ਨਰਕ ’ਚ : ਐੱਨ.ਜੀ.ਟੀ.

07/31/2021 11:08:20 AM

ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸ਼ੁੱਕਰਵਾਰ ਵੇਦਾਂ ਅਤੇ ਪੋਰਾਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹੜਾ ਵਿਅਕਤੀ ਤਾਲਾਬ, ਖੂਹ ਅਤੇ ਝੀਲ ਦਾ ਪਾਣੀ ਪ੍ਰਦੂਸ਼ਿਤ ਕਰੇਗਾ, ਉਹ ਨਰਕ ’ਚ ਜਾਏਗਾ। ਟ੍ਰਿਬਿਊਨਲ ਨੇ ਕਿਹਾ ਕਿ ਚੌਗਿਰਦੇ ਦੀ ਸੁਰੱਖਿਆ ਪੱਛਮ ਦਾ ਅਨੋਖਾ ਵਿਚਾਰ ਜਾਂ ਕੋਈ ਅਜਿਹੀ ਚੀਜ਼ ਨਹੀਂ ਜੋ ਕੁਝ ਦਹਾਕੇ ਪਹਿਲਾਂ ਜਾਂ ਕੁਝ ਸਦੀਆਂ ਪਹਿਲਾਂ ਆਈ ਹੋਵੇ। ਇਸ ਦੀ ਬਜਾਏ ਭਾਰਤ ਵਿਚ ਸਾਡੇ ਕੋਲ ਘਟੋ-ਘੱਟ ਅਜਿਹੇ ਲਿਖਤੀ ਗ੍ਰੰਥ ਹਨ ਜੋ ਦਰਸਾਉਂਦੇ ਹਨ ਕਿ ਕੁਦਰਤ ਅਤੇ ਚੌਗਿਰਦੇ ਨੂੰ ਢੁੱਕਵਾਂ ਸਤਿਕਾਰ ਦਿੱਤਾ ਗਿਆ ਹੈ, ਉਨ੍ਹਾਂ ਨਾਲ ਸ਼ਰਧਾ ਭਰਪੂਰ ਵਤੀਰਾ ਅਪਣਾਇਆ ਗਿਆ ਹੈ ਅਤੇ ਇਸ ਦੇਸ਼ ਦੇ ਲੋਕਾਂ ਨੇ ਉਸ ਦੀ ਪੂਜਾ ਕੀਤੀ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ਬੋਲਣ ਅਤੇ ਸੁਣਨ 'ਚ ਅਸਮਰੱਥ ਕੁੜੀ ਆਪਣੇ ਵਰਗੇ ਬੱਚਿਆਂ ਨੂੰ ਦੇ ਰਹੀ ਹੈ ਸਿੱਖਿਆ

ਬੈਂਗਲੁਰੂ ’ਚ ਗੋਦਰੇਜ ਪ੍ਰਾਪਰਟੀਜ਼ ਦੀ ਬਹੁਮੰਜ਼ਿਲਾ ਲਗਜ਼ਰੀ ਯੋਜਨਾ ਨੂੰ ਢਹਿਢੇਰੀ ਕਰਨ ਦਾ ਹੁਕਮ
ਐੱਨ.ਜੀ.ਟੀ. ਦੇ ਮੁਖੀ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕਿਹਾ ਕਿ ਪੁਰਾਤਨ ਸਮੇਂ ਜਾਂ ਵੈਦਿਕ ਸਮੇਂ ਤੋਂ ਅਸੀਂ ਵੇਖਿਆ ਹੈ ਕਿ ਭਾਰਤੀ ਉੱਪ ਮਹਾਦੀਪ ਵਿਚ ਸਾਧੂ-ਸੰਤ, ਰਿਸ਼ੀ-ਮੁਨੀ ਬਹੁਤ ਵੱਡੀ ਦੂਰ ਦ੍ਰਿਸ਼ਟੀ ਵਾਲੇ ਰਹੇ ਹਨ। ਉਨ੍ਹਾਂ ਸ਼੍ਰਿਸ਼ਟੀ ਦੀ ਰਚਨਾ ਨੂੰ ਵਿਗਿਆਨਕ ਢੰਗ ਨਾਲ ਸਮਝਾਇਆ। ਟ੍ਰਿਬਿਊਨਲ ਨੇ ਬੈਂਗਲੁਰੂ ’ਚ ਗੋਦਰੇਜ ਪ੍ਰਾਪਰਟੀ ਲਿਮਟਿਡ ਅਤੇ ਵੰਡਰ ਪ੍ਰਾਜੈਕਟਸ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਦੀ ਬਹੁਮੰਜ਼ਿਲਾ ਲਗਜ਼ਰੀ ਯੋਜਨਾ ਨੂੰ ਚੌਗਿਰਦੇ ਬਾਰੇ ਮਿਲੀ ਯੋਜਨਾ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ। ਨਾਲ ਹੀ ਉਨ੍ਹਾਂ ਤੁਰੰਤ ਇਸ ਨੂੰ ਢਹਿਢੇਰੀ ਕਰਨ ਦਾ ਵੀ ਹੁਕਮ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha